Тёмный

ਨਾਗਾਲੈਂਡ ਦੇ ਕਿੱਸੇ ਕਦੇ ਸੁਣੇ ਸੀ ਅੱਜ ਅੱਖੀਂ ਦੇਖੇ। ਅੜਿੱਕੇ ਕਰਕੇ ਰੁਕਣਾ ਪਿਆ। Cycling in Nagaland । Ghudda । 

Ghudda Singh
Подписаться 173 тыс.
Просмотров 62 тыс.
50% 1

#punjab #cycling #ghudda #assam #dev #sikandar #nature #northeast #fitness
ਭਾਰਤ ਦੀਆਂ ਛੇ ਪਾਸਿਓਂ ਹੋਰ ਦੇਸ਼ਾਂ ਨਾਲ ਹੱਦਾਂ ਲੱਗਦੀਆਂ ।
ਤੇ ਹੁਣ ਅਸੀਂ ਮਿਆਂਮਾਰ ਦੇਸ਼ ਨਾਲ ਖਹਿੰਦੇ ਸੂਬੇ ਨਾਗਾਲੈਂਡ ‘ਚ ਸਫਰ ਕਰ ਰਹੇ ਆਂ।
ਨਾਗਾਲੈਂਡ ਦਾ ਨਾਂ ਸੁਣਦਿਆਂ ਹੀ ਸਾਡੇ ਦਿਮਾਗ ‘ਚ ਬਰਛੇ ਫੜ੍ਹੀ ਕਾਲੀਆਂ ਸ਼ਕਲਾਂ , ਸਿੰਗਾਂ ਆਲੇ ਨੰਗੇ ਬੰਦੇ ਦੀ ਤਸਵੀਰ ਬਣ ਜਾਂਦੀ ਆ। ਪਰ ਅਸਲ ਹੋਰ ਕੁਛ ਹੁੰਦਾ। ਨਾਗੇ ਲੋਕ ਵੀ ਚਿੱਟੇ , ਗੋਰੇ ਨੇ।
ਪੜ੍ਹ ਲਿਖ ਰਹੇ ਆ, ਨਾਗਾਲੈਂਡ ਤੋਂ ਬਾਹਰ ਹੋਰ ਸੂਬਿਆਂ ਵੱਲ ਜਾ ਰਹੇ ਨੇ।
ਇਹ ਰੌਲੇ ਰੱਪੇ ਆਲੀ ਸਟੇਟ ਆ। ਭਾਰਤ ਤੋਂ ਬਾਗੀ ਲੋਕ ਨੇ।
ਸਰਕਾਰ ਦੇ ਬਰਾਬਰ ਆਵਦੀ ਸਰਕਾਰ ਚਲਾਓਂਦੇ ਨੇ। ਬਹੁਤ ਗੱਲਾਂ ਏਥੇ ਲਿਖਣੀਆਂ ਵਾਜਬ ਨਹੀਂ, ਕਦੇ ਫੇਰ ਸਹੀ।
ਨਿੱਕੇ ਹੁੰਦੇ ਅਜੀਤ ਅਖਬਾਰ ਦੇ ਅਖੀਰਲੇ ਸਫੇ ਤੇ ਫੋਟੋ ਦੇਖੀ ਸੀ ਕਿ ਦੀਮਾਪੁਰ ਦੇ ਬਜ਼ਾਰ ‘ਚ ਕੁੱਤੇ ਵਿਕਦੇ ਨੇ।
ਅੱਜ ਕੁੱਤੇ ਵਿਕਦੇ ਦੇਖੇ । ਆਪਣੇ ਪਿੰਡਾਂ ਦੀ ਫਿਰਨੀਆਂ ਤੇ ਫਿਰਦੇ ਕਾਰਾਂ ਪਿੱਛੇ ਭੱਜਦੇ ਕੁੱਤੇ ਇਹਨਾਂ ਦੀ ਖੁਰਾਕ ਦਾ ਹਿੱਸਾ ਨੇ।
ਨਾਗਾਲੈਂਡ ਦੇ ਬਹੁਤ ਕਬੀਲੇ ਨੇ। ਹਰੇਕ ਕਬੀਲੇ ਦੀ ਆਪਣੀ ਬੋਲੀ ਆ। ਲਿੱਪੀ ਹੈ ਨਹੀਂ, ਮਤਲਬ ਸਿਰਫ ਬੋਲਚਾਲ ਦੀ ਬੋਲੀ ਆ।
ਅਰੁਣਾਚਲ ਪ੍ਰਦੇਸ਼ ਵੱਲੋਂ ਜੇ ਨਾਗਾਲੈਂਡ ‘ਚ ਵੜੀਏ ਤਾਂ ਜਿਲ੍ਹਾ ਮੌਨ ਦੇ ਇਲਾਕੇ ਦੇ ਲੋਕ ਅੱਜ ਵੀ ਨੰਗੇ ਰਹਿੰਦੇ ਨੇ।
ਗੁਰੂ ਘਰ ਸੱਤ ਬਿਗਾਨੇ ਇਸ ਥਾਂ ਤੇ ਸਾਡਾ ਆਸਰਾ ਬਣਿਆ।
ਨੌਰਥ ਈਸਟ ਦੀਆਂ ਸੱਤ ਸਟੇਟਾਂ ਦੇ ਸਿੱਖਾਂ ਦਾ ਏਕਾ ਬਹੁਤ ਕਮਾਲ ਆ। ਵੱਟਸਅੱਪ ਗਰੁੱਪਾਂ ਰਾਹੀ ਜੁੜੇ ਹੋਏ ਨੇ।
ਸਾਡੀਆਂ ਫੋਟੋਆਂ ਗਰੁੱਪਾਂ ਰਾਹੀਂ ਭੇਜਕੇ ਸਾਰਿਆਂ ਨੂੰ ਜਾਣੂੰ ਕਰਵਾਈ ਬੈਠੇ ਕਿ ਪੰਜਾਬੋਂ ਮੁੰਡੇ ਆਏ ਨੇ।
ਦੀਮਾਪੁਰ ਦੇ ਪੰਜਾਬੀਆਂ ਨੇ ਸਾਡੇ ਅੱਗੇ ਜਾਣ ਲਈ ਕਮਿਸ਼ਨਰ ਤੋਂ ਪਾਸ ਬਣਵਾ ਦਿੱਤੇ ਨੇ।
ਹੁਣ ਅੱਗੇ ਕੱਲ੍ਹ ਨਾਗਾਲੈਂਡ ਦੀ ਰਾਜਧਾਨੀ ਕੋਹੀਮਾ ਵੱਲ ਸਫਰ ਕਰਾਂਗੇ….ਘੁੱਦਾ

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 356   
@punjjaabdesh8659
@punjjaabdesh8659 2 года назад
ਕਿੱਡਾ ਮਾਣ ਹੁੰਦਾ, ਬਾਹਰ ਬੈਠੇ ਪੰਜਾਬੀਆਂ ਨੂੰ ਪੰਜਾਬ ਤੇ । ਅਸੀਂ ਪੰਜਾਬ ਚ ਬੈਠੇ ਪੰਜਾਬ ਦੀ ਕਦਰ ਨੀ ਪਾਉਂਦੇ । ਜਾਣਕਾਰੀ ਚ ਬਹੁਤ ਵਾਧਾ ਕੀਤਾ, ਘੁੱਦੇ ਵੀਰ ਹੋਰਾਂ ਦੇ ਸਾਇਕਲ ਟੂਰ ਨੇ ।
@harkamalkang9729
@harkamalkang9729 2 года назад
Beautiful😍
@jaggibai9726
@jaggibai9726 2 года назад
ਪੰਜਾਬੀ ਜਿਥੇ ਵੀ ਰਹਿਣ ਆਪਣਾ ਪਿਛੋਕੜ ਕਦੇ ਨਹੀਂ ਭੁੱਲਦੇ ....ਸੋਹਣਾ ਸਫਰ ,,,,,,ਖੁਸ਼ ਰਹੋ ਤੰਦਰੁਸਤ ਰਹੋ
@parmindersingh657
@parmindersingh657 2 года назад
ਬਹੁਤ ਵਧੀਆ ਘੁੱਦਾ ਬਲਦੇਵ ਤੇ ਸਕਿੰਦਰ ਵੀਰ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@kuldeepsinghbrar2060
@kuldeepsinghbrar2060 2 года назад
baiok
@narinderpal7681
@narinderpal7681 2 года назад
ਜਿਉਂਦੇ ਵੱਸਦੇ ਰਹੋ,, ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏👍
@maninderjaswal7828
@maninderjaswal7828 2 года назад
Good 👍 God bless you 🙏
@jagseersingh502
@jagseersingh502 2 года назад
ਜਿੰਨਾ ਚਿਰ ਇੱਥੋਂ ਦਾ ਦਾਣਾ ਪਾਣੀ ਲਿਖਿਆ ਚੁਗੇ ਬਿਨਾਂ ਕਿਤੇ ਨਹੀਂ ਜਾ ਸਕਦੇ, ਬਾਕੀ ਆਪਣਾ ਖਿਆਲ ਰੱਖਣਾ ਵੀਰ, ਇਥੋਂ ਦੇ ਹਾਲਾਤਾਂ ਕਰਕੇ ਫ਼ਿਕਰ ਰਹਿੰਦਾ ਹੈ ਤੁਹਾਡਾ ਵੀਰ, ਖ਼ਿਆਲ ਰੱਖਿਆ ਜੇ, ਧੰਨਵਾਦ ਜੀ।
@johny689
@johny689 2 года назад
punjab di mitti le ke aaye ho.... dil jeet leya.
@mickytoor799
@mickytoor799 2 года назад
ਘੁੱਦਾ,ਦੇਵ ਅਤੇ ਸਿਕੰਦਰ ਵੀਰ ਦਾ ਧੰਨਵਾਦ ਜਿਨਾ ਨੇ ਨਾਰਥ ਈਸਟ ਇੰਡੀਆ ਦੇ ਲੋਕਾਂ ਬਾਰੇ ਜਾਣਕਾਰੀ ਦਿੱਤੀ ਹੈ
@DarshanSingh-no9hm
@DarshanSingh-no9hm 2 года назад
ਘੁੱਦਾ ਸਿੰਘ ਸਿੰਕਦਰ ਬਲਦੇਵ ਸਤਿ ਸ੍ਰੀ ਆਕਾਲ ਮੈ ਤੁਹਾਡੇ ਬਲਾਕ ਹਰ ਰੋਜ ਦੇਖਦਾ ਬਹੁਤ ਵਧੀਆ ਲੱਗਦਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ
@bharatsidhu1879
@bharatsidhu1879 Год назад
ਜਿਉਂਦੇ ਵੱਸਦੇ ਰਹੋ ਵੀਰੋ ਏਦਾਂ ਹੀ ਹੱਸਦੇ ਵੱਸਦੇ ਰਹੋ ਖੁਸ਼ ਰਹੋ ।
@sukhpalpoohla7360
@sukhpalpoohla7360 2 года назад
Good luck bro ❤️❤️
@deepinderthind7409
@deepinderthind7409 2 года назад
ਬਹੁਤ ਵਧੀਆ ਲੱਗਿਆ ਪੰਜਾਬੀ ਭਾਈਚਾਰੇ ਦਾ ਪਿਆਰ ਸਤਿਕਾਰ।
@yoursgautamchauhan
@yoursgautamchauhan 2 года назад
Att kardi Veer Ji 🔥
@ParamjitSingh-ok8he
@ParamjitSingh-ok8he 2 года назад
ਬਹੁਤ ਮਾਣ ਇਜਤ ਦਿੱਤਾ ਹੈ ਉੱਤਰ ਪੂਰਬ ਚ ਰਹਿਣ ਵਾਲੇ ਪੰਜਾਬੀ ਖਾਸ ਕਰਕੇ ਸਿੱਖ ਭਰਾਵਾਂ ਨੇ। ਕਿੰਨਾ ਚੰਗਾ ਲੱਗਦਾ ਹੈ ਜਦੋਂ ਕਹਿੰਦੇ ਹਨ ਕਿ "ਤੁਹਾਡੇ ਕੋਲੋਂ ਪੈਸਾ ਨਹੀਂ ਲੈਣਾ ਤੁਸੀਂ ਪੰਜਾਬ ਦੀ ਮਿੱਟੀ ਲਿਆਏ ਹੋ"। ਨਾਗਾਲੈਂਡ ਦਾ ਪੌਣਪਾਣੀ, ਕਲਚਰ ਸੰਬੰਧੀ ਜਾਣਕਾਰੀ ਵਧੀਆ ਲੱਗੀ।ਐਹੋ ਜਿਹੇ ਘੱਟ ਸਾਧਨਾਂ ਵਾਲੇ ਇਲਾਕੇ ਚ ਰਹਿ ਕੇ ਸਾਦਗੀ ਨਾਲ ਜਿੰਦਗੀ ਜਿਓਂ ਰਹੇ ਹਨ।
@Jaspreetsinghg151
@Jaspreetsinghg151 2 года назад
ਬਾਬਾ ਤੰਦਰੁਸਤੀਆਂ ਬਖਸ਼ੇ ਤੁਹਾਨੂੰ ❤️❤️❤️🙏🙏🙏
@gagangrewal4654
@gagangrewal4654 2 года назад
Love you brother from America
@DAVINDERSINGH-uq9bt
@DAVINDERSINGH-uq9bt 2 года назад
ਵਾਹਿਗੁਰੂ ਚੜਦੀ ਕਲਾ ਬਖ਼ਸ਼ਣ🙏🏼🙏🏼
@amritpalkahlon8593
@amritpalkahlon8593 2 года назад
OK report
@jugnukarluja
@jugnukarluja 2 года назад
Nagaland da culture vekh ke vadiyaa lagga. Jaankari vich waada karaun layi dhanwaad.
@RavinderSinghJahangir
@RavinderSinghJahangir 2 года назад
ਲੱਗੇ ਰਹੋ ਬਹੁਤ ਵਧੀਆ ਲੱਗ ਰਿਹਾ ਤੁਹਾਡਾ ਸਾਇਕਲਨਾਮਾ
@jaspreetkaur-ch3xe
@jaspreetkaur-ch3xe 2 года назад
Very good keep it up 👍god bless you
@rajideol680
@rajideol680 2 года назад
ਵੀਰ ਜੀ ਆਪ ਧੰਨ ਹੋ ਮੈ ਮੈਪ ਤੇ ਸਰਚ ਕਰੀ ਸੀ 2800 K : m ਦੱਸ ਦਾ ਸੀ ਮੇਰੇ ਵਰਗਾ ਨਾਨਕੇ ਜਾ ਕੇ ਘਰੇ 10 ਵਾਰ ਫੋਨ ਲਾਉਂਦਾ ' ਕਿ ਪਿੰਡ ਕਿਤੇ ਹੋਰ ਨਾ ਚਲਿਆ ਗਿਆ। ਹੋਵੇ🙏🙏🙏🙏🙏
@Deollivegaming
@Deollivegaming 2 года назад
ਬਹੁਤ ਵਧੀਆ ਜਿਊਂਦੇ ਰਹੋ ਬਹੁਤ ਸੋਹਣਾ ਬੜੀ ਮੇਹਨਤ ਕਰਕੇ ਸ਼ੈਰ ਹੋ ਰਹੀ।
@dialkalsi6100
@dialkalsi6100 Год назад
We all like your videos so much
@rajideol680
@rajideol680 2 года назад
ਬੰਨ ਦਾ ਰੰਗ ਪੂਰਾ ਸਕਿੰਦਰ ਯਾਰ ਸਾਡਾ👍👍👍👍👍
@BalwinderSingh-zz1yi
@BalwinderSingh-zz1yi 2 года назад
ਹੌਸਲੇ ਬੁਲੰਦ ਰੱਖੋ ਮਿੱਤਰੋ, ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ
@inderjitsinghsohi1112
@inderjitsinghsohi1112 2 года назад
Bole so nihaal satsiriakal 🙏
@pargatsingh2740
@pargatsingh2740 2 года назад
Bhot vdia bnde bro app ate bhot vdia dikhande sbb kuj very nice ho aap bro
@kamaldipbrar9297
@kamaldipbrar9297 2 года назад
Good luck 22g❤❤🙏
@gaggumehra5066
@gaggumehra5066 2 года назад
ਵਾਹਿਗੁਰੂ ਰੱਬੀ ਉਮਰ ਕਰੇ ਤਿੰਨੋ ਵੀਰਾ ਦੀ ਅਗਲੇ ਬਲੋਗ ਦਾ ਇੰਤਜਾਰ ਕਰਦੇ ਹੋਏ
@diljitparmar8296
@diljitparmar8296 2 года назад
We see India through your eyes. We have toured with my children most of south in one month and you showing us north east. From SURREY CANADA
@palwindersingh7435
@palwindersingh7435 2 года назад
@Kaur Kamal sarey pasey tusi Last 6 mahiney to same comment kar rahe ho. NRI vekh ke help da likhna nahi bhulde. 2 mahine pehla v same comment kita c mai. Je help chahi di. Apna number dena penda. Sadi team ghar ja ke vekhey gi. Sahi hai ja fraud
@palwindersingh7435
@palwindersingh7435 2 года назад
@Kaur Kamal apna comment kyon delete kar dita mere comment te tuhada number mangeya c help karn layi. Delete kar ke nikal gaye. Ess layi keha c tusi fraud log ho. Tuhade jehe karke koi sahi bandey di v help nahi karda
@palwindersingh7435
@palwindersingh7435 2 года назад
Lo g etho v fraud log comment delete kar ke nikal ge
@parmindersinghkaunke3016
@parmindersinghkaunke3016 2 года назад
ਅਸੀਂ ਤੇ ਸ਼ਾਮ ਨੂੰ ਉਡੀਕ ਕਰਦੇ ਹੈ ਸੋਢੀ ਵੀਡੀਓ ਦੀ ਬਾਬਾ ਚੜ੍ਹਦੀ ਕਲਾ ਵਿੱਚ ਰਾਖੇ
@shindarandhawa2354
@shindarandhawa2354 2 года назад
ਦੇਵ ਅੰਮ੍ਰਿਤ ਸਿਕੰਦਰ ੩ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ੨ ਧੰਨਵਾਦ ਜੀ ਸਾਨੂੰ ਇੰਡੀ ਦੂਰ ਬੈਠਿਆ ਨੂੰ ਇੰਡਿਆ ਦੇਖਾਈ ਜਾਦੇਉ ਵੀਰੋ God bless you guys 🙏🏽🙏🏽🙏🏽
@dharampal3864
@dharampal3864 2 года назад
ਜਿਉਂਦੇ ਵਸਦੇ ਰਹੋ, ਇਸੇ ਤਰ੍ਹਾਂ ਇਸ ਦੁਨੀਆਂ ਦੇ ਦਰਸ਼ਨ ਕਰਦੇ ਰਹੋ ਅਤੇ ਕਰਾਉਂਦੇ ਰਹੋ।
@GopalSingh-bo2gc
@GopalSingh-bo2gc 2 года назад
ਧੰਨਵਾਦ ਵੀਰ ਜੀ ਵਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ਸਿਹਤ ਨੂੰ ਤੰਦਰੁਸਤ ਰੱਖਣ
@pammasingh1764
@pammasingh1764 2 года назад
,very good VeER je
@HarvinderSingh-ib2kl
@HarvinderSingh-ib2kl 2 года назад
ਧੰਨਵਾਦ ਵੀਰਾਂ ਦਾ ਸੋਹਣੀ ਥਾਵਾਂ ਦਿਖਾਉਣ ਲਈ
@massmonsters9866
@massmonsters9866 2 года назад
ਪੰਜਾਬ ਦੀ ਮਿੱਟੀ ਲੈ ਕੇ ਆਏ ਓ ......ਕਿੱਡੀ ਗੱਲ ਕਹੀ ਬਾਈ ਨੇ ... ❤
@KuldeepSingh-jx6ng
@KuldeepSingh-jx6ng 2 года назад
Bahut bahut bahut vadhia....har roz vekhde aan ji ..
@supinderdhaliwal223
@supinderdhaliwal223 2 года назад
ਕੋਟ ਕੋਟ ਧੰਨਵਾਦ ਸਾਰੀ ਸਿੱਖ ਸੰਗਤ ਦਾ🙏🙏🙏
@SurjitSingh-dt9yy
@SurjitSingh-dt9yy 2 года назад
ਸਿੰਘ ਜੀ ਸਿੱਖ ਕੌਮ ਮਹਾਨ ਕੌਮ ਹੈ। ਜਿਸਨੂੰ ਜੋੜਨ ਵਾਲਾ ਕੋਈ ਨਹੀਂ ਮਿਲਿਆ। ਸ਼ਰੋਮਣੀ ਕਮੇਟੀ ਵੀ ਜੋ ਹੱਥ ਲੱਗਾ ਉਹ ਅੰਦਰ ਕਰਲ਼ਾਉ ਵਾਲੀ ਰਹੀ ਜਾ ਏਨੇ ਸਾਦਨ ਨਹੀਂ ਸੀ। ਪਰ ਅਗਰ ਕੋਈ ਸਿੱਖ, ਸਿੱਖ ਕਮੇਟੀ ਸਾਰੀਂ ਜਾਨਕਾਰੀ, ਇੱਕ ਪਲੇਟ ਫਾਰਮ ਪਰ ਲੈ ਆਵੈ ਤਾਂ ਪੂਰੇ ਸੰਸਾਰ ਦੇ ਸਿੱਖ ਇੱਕ ਰੁਪਏ ਆਪਣੇ ਦੇਸ਼ ਦੇ ਦੇ ਦੇਣ ਤਾਂ ਸਾਨੂੰ ਸਰਕਾਰ, ਇਨਸੋਰਸ ਕਰਵਾਉਣ ਦੀ ਜਰੂਰਤ ਨਹੀਂ ਅਸੀਂ ਆਪਣੇ ਆਪ ਸਭਾਲ ਲਵਾਂਗੇ। ਸਾਡੇ ਯਤੀਮਾਂ ਨੂੰ ਕਿਸੇ ਦੀ ਜਰੂਰਤ ਨਹੀਂ। ਮੈਂ ਅੈਸਾ ਸਿੱਖ ਲਭਦਾ ਹਾਂ ਜੋ ਆਪਣੀ ਇਨਸੋਰਸ ਕੰਪਨੀ ਬਨਾ,ਸਕੇ ਬਨਾਉਣ ਦੀ ਹਿੰਮਤ ਰਖਦਾ ਹੋਵੇ। ਤਾਂ ਜੋ ਅਸੀਂ ਸਾਰੇ ਸਿੱਖ ਉਸ ਕੋਲ ਆਪਣਾ ਇਨਸੋਰਸ ਕਰਵਾਈਆਂ। ਜੋ ਛੋਟੇ ਮੋਟੇ ਕਾਰਣ ਕਰ ਕੇ ਫੇਲ੍ਹ ਨਾ ਹੋਵੇ। ਰੀਜਕਿਟ ਨਾ ਕਰੇ। ਸੇਵਾ ਭਾਵ ਵਾਲਾਂ ਰੱਵਈਆ ਹੋਵੇ।
@swarnpabla
@swarnpabla 2 года назад
You guys are really great. Keep it up. Lots of love from Canada.
@dharmindersingh5668
@dharmindersingh5668 2 года назад
ਤੁਹਾਡੇ ਬਲੋਗ ਨੇ ਸਵੇਰ ਦੀ ਸੈਰ ਤੇ ਰੁਕਵਾ ਦਿੱਤੀ ਕਿਉਂਕਿ ਸਵੇਰੇ ਤੁਹਾਡੇ ਬਲੋਗ ਦਾ ਇੰਤਜ਼ਾਰ ਹੁੰਦਾ ਹੈ ਉਹ ਵੇਖ ਕੇ ਹੀ ਰਜਾਈ ਵਿਚੋਂ ਨਿਕਲਣ ਨੂ ਦਿਲ ਕਰਦਾ ਹੈ
@GurpreetSingh-se4wi
@GurpreetSingh-se4wi 2 года назад
ਭਾਊ ਮੈਂ ਤਾਂ ਆਪ ਏਸੇ ਚੱਕਰ ਚ ਈ ਆਵਦੇ ਬਾਪੂ ਤੋਂ ਗਾਲਾਂ ਖਾ ਬੈਠਾ ਸੀ।
@dharmindersingh5668
@dharmindersingh5668 2 года назад
@@GurpreetSingh-se4wi ਹਾਸਾ ਲਿਆ ਤਾ ਮਿਤਰਾ
@GurpreetSingh-se4wi
@GurpreetSingh-se4wi 2 года назад
@@dharmindersingh5668 ਸੱਚੀ ਗੱਲ ਆ ਭਾਊ । ਸਵੇਰੇ ਡੰਗਰ ਅੰਦਰੋਂ ਬਾਹਰ ਕੱਢਣੇ ਸੀ ਤੇ ਮੈਂ ਸੋਚਿਆ ਆ ਵਲੌਗ ਆਲਾ ਕੰਮ ਨਬੇੜ ਈ ਲਵਾਂ ਤੇ ਵਲੌਗ ਵੇਖਦਿਆਂ ਵੇਖਦਿਆਂ ਟਾਈਮ ਲੱਗ ਗਿਆ
@gurveersingh1675
@gurveersingh1675 2 года назад
@@GurpreetSingh-se4wi ਬਾਈ ਤੈਨੂੰ ਬਾਪੂ ਗਾਲਾਂ ਕੱਢੁਗਾ ਹੀ ਜਦੋ ਇੱਕ ਬੇਵਕੂਫ ਨੂੰ ਕਹਿ ਰਿਹਾ ਡੱਫੀ ਵਾਰੇ ਦੱਸਕੇ ਇੰਗਲਿਸ਼ ਦੇ ਅੱਖਰ ਵਿੱਚ ਵਾਧਾ ਕਰ ਦਿੱਤਾ ਪਹਿਲਾਂ ਧਿਆਨ ਨਾਲ ਪੜ 😂
@GurpreetSingh-se4wi
@GurpreetSingh-se4wi 2 года назад
@@gurveersingh1675 ਸਿੱਧੂ ਸਾਬ ਤੁਸੀਂ ਦੱਸ ਦਿਓ ਕਿਰਪਾ ਕਰਕੇ
@amanmaan9173
@amanmaan9173 2 года назад
ਜਿਉਦੇ ਰਹੋ ਭਰਾਵੋਂ ਰੱਬ ਚੜਦੀਕਲਾ ਬਖਸ਼ੇ🙏🙏🙏🙏🙏🙏🙏
@punjjaabdesh8659
@punjjaabdesh8659 2 года назад
ਵੈਸੇ ਦੇਵ ਵੀਰੇ, ਮੱਥਾ ਲੁਕੋਣਾ ਕੀਹਦੇ ਤੋਂ ਆ !!?? ਸਾਰਿਆਂ ਨੇ ਤਾਂ ਦੇਖਿਆ ਹੋਇਆ 🙄
@harjeetdhillonrajsathani4031
@harjeetdhillonrajsathani4031 2 года назад
ਘੁੱਦੇ ਦੇਵ ਸਿਕੰਦਰ ਬਾਬੇ ਦੀ ਸਦਾ ਹੀ ਜੈ।।।।
@jogasingh328
@jogasingh328 2 года назад
Tina dosta nu Waheguru chardi kala bakshe. North East Sikhs ❤️❤️👍👍 jindabad
@preetmann814
@preetmann814 2 года назад
ਬਹੁਤ ਵਧੀਆ ਲਗਦਾ ਹੈ ਤੁਹਾਡਾ ਸਫ਼ਰ ਦੇਖ਼ ਕੇ, ਵਾਹਿਗਰੂ ਚੜ੍ਹਦੀ ਕਲਾ ਬਖਸ਼ਣ। ਇਕ ਜ਼ਰੂਰੀ ਬੇਨਤੀ ਇਹ ਹੈ ਕਿ ਅੱਜ ਪਰਿਵਾਰ ਵਿੱਚ ਬੈਠ ਕੇ ਵੀਡੀਓ ਦੇਖ਼ ਰਹੇ ਸੀ, ਅਚਾਨਕ ਗੰਦੀ ਮਸ਼ਹੂਰੀ ਚੱਲ ਪਈ ਵੀਡੀਓ ਦੇ ਵਿਚਕਾਰ, ਤੇ 5 ਸੈਕੰਡ ਤੱਕ ਬਹੁਤ ਨਮੋਸ਼ੀ ਝੱਲਣੀ ਪਈ 😔😔, ਕ੍ਰਿਪਾ ਕਰਕੇ ਇਸਦਾ ਕੋਈ ਹੱਲ ਕੱਢੋ 🙏🙏
@neerajjohn
@neerajjohn 2 года назад
Sikandera bahut hi vadya Teri awaj 🙏🙏🙏 Beaudifull vlog love you all from Australia
@PB.-13
@PB.-13 2 года назад
ਬਾਈ ਕੰਮ ਤੋਂ ਅੱਕਿਆਂ ਨੂੰ ਇਹੋ ਚਾਅ ਹੁੰਦਾ ਵੀ ਆਥਣੇ ਜਾਕੇ ਬਲੌਗ ਦੇਖਾਂਗੇ...
@sarajmanes4505
@sarajmanes4505 2 года назад
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜਿਉ ਬਹੁਤ ਖੂਬਸੂਰਤ ਤਰੀਕਾ ਹੈ ਬਾਈ ਜੀ ਕੋਲ ਗੱਲ ਬਾਤ ਕਰਨ ਦਾ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍✊✊✌✌🌷🌷🍫🍫
@sandeepatwal8392
@sandeepatwal8392 2 года назад
Baht sohni video
@HarjinderSingh-ji6ci
@HarjinderSingh-ji6ci 2 года назад
Beautiful video beta ji I m Harjinder Singh Stockholm Sweden
@bsbeantsharma
@bsbeantsharma 2 года назад
ਵਾਹ ਜੀ.. ਸਿਕੰਦਰ ਹੀਰੋ 😘
@honeysingg1122
@honeysingg1122 2 года назад
💖 Lvu a bro💖
@onlinekirtan7472
@onlinekirtan7472 2 года назад
ਕਿਅਾ ਬਾਤਾਂ ਬਹੁਤ ਖੂਬ ਦੀਮਾਪੁਰ ਦੀਅਾਂ ਯਾਦਾਂ ਤਾਜ਼ੀਅਾਂ ਹੋ ਗੲੀਅਾਂ
@gurmitkaursahota3984
@gurmitkaursahota3984 2 года назад
Very nice 👍 Nagaland di bahut wadhia jankari de rahe ho and bahut wadhia entertain v kar rahe ho Ghudda ji Dev ji and Sikandar bete ji thank you all of you waheguru mehar bharia hath rakhan 🙏🙌❤️🇨🇦
@palwindersingh7435
@palwindersingh7435 2 года назад
@Kaur Kamal NRI vekh ke eh fraud greeb family comment karno nahi bhuldi
@sarbjitdhillon9111
@sarbjitdhillon9111 2 года назад
ਛੋਟੇ ਵੀਰੋ ਤੁਹਾਡੇ ਸਾਰੇ ਹੀ ਵਲ਼ੋਗ ਦੇਖਦੇ ਹਾਂ ਡੇਲੀ ਅਕਸਰ ਟੀ ਵੀ ਤੇ ਦੇਖਦੇ ਹਾਂ ਵਾਹਿਗੁਰੂ ਤਰੱਕੀ ਬਖ਼ਸ਼ਣ ਤੁਹਾਨੂੰ
@ohipunjabpurana4232
@ohipunjabpurana4232 2 года назад
Waheguru kirpa kare
@supreetsingh3624
@supreetsingh3624 2 года назад
Veer Bauth Vdia lagda tuhade vlog dekh k rabh hmesha chardikla vich rkhe love n support from New Zealand 🇳🇿👍👍👍
@DevGuruJass
@DevGuruJass 2 года назад
ਵਾਹਿਗੁਰੂ ਜੀ ਮੇਹਰ ਕਰਿਓ ਅਗਲੇ ਸਫਰ ਲਈ 🙏🙏🙏
@GagandeepSingh-qy9tp
@GagandeepSingh-qy9tp 2 года назад
ਬਹੁਤ ਵਧੀਆ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ 🙏🌹
@05.tanjeevsingh70
@05.tanjeevsingh70 2 года назад
Bai tuhanu Dekh ke Sada v Dil kar reha sair sapate nu
@makhankalas660
@makhankalas660 2 года назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@kulwindernannar2053
@kulwindernannar2053 2 года назад
Ssa veero jionde raho sanu ਪ੍ਰਦੇਸ਼ਾਂ ch sade apne desh de vakhre ਰੂਪਾਂ de darshan ਕਰਾਉਣ ਲਈ bhut bhut dhanwad ਸ਼ੁਕਰੀਆ ਮਿਹਰਬਾਨੀ.....
@amardhaliwal1824
@amardhaliwal1824 2 года назад
Bahot wadhia ji.. U guys r great..Rabb Raakha
@parkashsamra5040
@parkashsamra5040 2 года назад
ਬਹੁਤ ਵਧੀਆ ਵੀਰੇ
@iammanjinder8955
@iammanjinder8955 2 года назад
Bhut vadia veer ji
@harrysingh6215
@harrysingh6215 2 года назад
Good bros keep it up
@sarbansandhu5658
@sarbansandhu5658 2 года назад
Vadia jankari deti ghuda singh
@gurbachansingh7116
@gurbachansingh7116 2 года назад
Guru.nanak patsah.charhdi.kalaa karan ji BHAI SAHIB GHUDDA JI DEV AND.GHUDDA.BAI.JI
@davindersinghgill7464
@davindersinghgill7464 2 года назад
🚴‍♂️🚴‍♂️🚴‍♂️ਜਿਉਂਦੇ ਵਸਦੇ ਰਹੋ ਵੀਰੋ
@sarbjeetsinghkotkapuracity7206
@sarbjeetsinghkotkapuracity7206 2 года назад
ਬਹੁਤ ਬਹੁਤ ਹੀ ਵਧੀਆ ਹੈ ਜੀ ਆਪ ਜੀ ਨੇ ਬਹੁਤ ਬਹੁਤ ਹੀ ਵਧੀਆ ਵਧੀਆ ਥਾਵਾਂ ਦੇ ਘਰ ਬੈਠੇ ਨੂੰ ਹੀ ਦਰਸ਼ਨ ਕਰਵਾਏ 🙏
@AR-zn3qr
@AR-zn3qr 2 года назад
vdiaa veer g
@singhdhaliwal6483
@singhdhaliwal6483 2 года назад
Very well
@pindlibrary.....6296
@pindlibrary.....6296 2 года назад
Veere Rab tuhanu bhut jyada takat dewe Jo tuci sadi sochan wich wasde areas nu Sade rubroo karde raho.... Jionde wasde raho veero
@Mandeepsingh-qi9jq
@Mandeepsingh-qi9jq 2 года назад
, Very nice 🔥
@JASSA_HUNDAL
@JASSA_HUNDAL 2 года назад
22 Ji bot vadia good job 22 very nice ❤️❤️👌
@majorsingh8217
@majorsingh8217 2 года назад
Waheguru tuhada safer safal kara 🙏🙏🙏🙏🙏
@b.sbhuller4568
@b.sbhuller4568 2 года назад
Best of luck
@deepdhandwardeepa4558
@deepdhandwardeepa4558 2 года назад
Wahe guru g
@RajKumar-vz5qx
@RajKumar-vz5qx 2 года назад
Very very nice
@GurwinderSingh-gh9df
@GurwinderSingh-gh9df 2 года назад
👌
@satnamgill5361
@satnamgill5361 2 года назад
Thank you for the city tour
@bsbeantsharma
@bsbeantsharma 2 года назад
ਸਤਨਾਮ ਵਾਹਿਗੁਰੂ ਜੀ 🙏🙏🙏🙏🙏
@avtargill5627
@avtargill5627 2 года назад
Very good
@timetotravel4494
@timetotravel4494 2 года назад
Sat shree akaal g bhaji good job enjoy your life always be happy
@gagan8157
@gagan8157 2 года назад
Bhut vadia veere
@gjitsidhupb4682
@gjitsidhupb4682 2 года назад
ਵਾਹਿਗੁਰੂ ਜੀ
@meharsingh6855
@meharsingh6855 2 года назад
ਖੁਸ਼ ਰਹੋ ਵੀਰੋ
@BalwinderSingh-zz1yi
@BalwinderSingh-zz1yi 2 года назад
ਹੈਗੀ ਗਲ ਸਿਕੰਦਰ
@sandeepsingh-ec8lr
@sandeepsingh-ec8lr 2 года назад
Good 🙏👍🏽👍🏽🙏
@damandeepsingh3700
@damandeepsingh3700 2 года назад
Ghudda g tuhade vlog baut ghaint hunde aa..tusi baut himmat kr rahe cycle te travelling krke ..saada dushman taa bed bnya vaa aa… jdo kde Melbourne aun daa mauka milya taa dsyo saanu v sewa daa mauka daayo..love from Melbourne .. Ho skya reply kryo.
@palwindersingh7435
@palwindersingh7435 2 года назад
@Kaur Kamal mai help karn layi number mangeya c. Jad mai keha sadi team punjab vich hai pehla check karn ge fraud ta nahi. Tusi 3 tha to comment delete kar ke nikal ge. Jo sahi hai oh delete nahi karda. Ess layi keha tusi fraud ho.
@ironman9331
@ironman9331 2 года назад
❤️❤️❤️👌ਘੈਂਟ ਆ 22
@sukhbeergholia
@sukhbeergholia 2 года назад
Badiya
@harpreetsinghsidhu9840
@harpreetsinghsidhu9840 2 года назад
God bless you bai
@lovepreetdhaliwal6493
@lovepreetdhaliwal6493 2 года назад
👌🏻👍🏻👌🏻
@harvinderbatth6806
@harvinderbatth6806 2 года назад
Nic video 🙏👍👍👌👌
@rajuambo
@rajuambo 2 года назад
👍👍
@lakhveer94646
@lakhveer94646 2 года назад
32 saal bhut jyda hunde ne.... Bhut khoob... Baba nanak da langar🙏
@palwindersingh7435
@palwindersingh7435 2 года назад
22g bhoot vadiya program hai g. Sariyaa east states vekh rahe ho naal sanu v vikhaa rahe ho. Thanks 22 g tuhada. Hasde wasde raho. Khush raho. From USA 🇺🇸 ♥️
@palwindersingh7435
@palwindersingh7435 2 года назад
@Kaur Kamal help layi apna number dena penda. Sadi team ghar aa ke vekhe gi sahi hai ja fraud
Далее
С чего всё началось?
00:42
Просмотров 86 тыс.