Тёмный

ਪਹਿਲੀ ਪੰਥਕ ਏਕਤਾ ਗੋਸ਼ਟੀ 

Vancouver Institute of Interdisciplinary Studies
Просмотров 2,2 тыс.
50% 1

ਇਤਿਹਾਸ ਵਿੱਚ ਜਦੋਂ-ਜਦੋਂ ਪੰਥ ਉੱਤੇ ਭੀੜ ਬਣੀ ਹੈ, ਸਿੱਖ ਇਕੱਤਰ ਹੋ ਕੇ ਟਾਕਰਾ ਕਰਦੇ ਰਹੇ ਹਨ। ਸਿੱਖਾਂ ਨੂੰ ਫ਼ਤਹਿ ਵੀ ਕੇਵਲ ਉਦੋਂ ਹੀ ਨਸੀਬ ਹੋਈ ਹੈ ਜਦੋਂ ਸਿੱਖਾਂ ਨੇ ਆਪਣੇ ਸਾਰੇ ਵਖਰੇਵੇਂ ਪਾਸੇ ਰੱਖ ਕੇ ਇਕੱਠੇ ਹੋ ਕੇ ਸੰਘਰਸ਼ ਕੀਤਾ ਹੈ।
ਅੱਜ ਇੱਕ ਵਾਰ ਫੇਰ ਸਮੇਂ ਨੇ ਨਵੀਂ ਵੰਗਾਰ ਖੜ੍ਹੀ ਕੀਤੀ ਹੈ। ਜੁਗਗਰਦੀਆਂ ਦੇ ਇਸ ਦੌਰ ਵਿੱਚ ਖ਼ਾਲਸਾ ਪੰਥ ਦੀ ਬਰਬਾਦੀ ਦੀਆਂ ਸਾਜ਼ਿਸ਼ਾਂ ਜ਼ੋਰਾਂ ਉੱਤੇ ਹਨ। ਸਿੱਖ ਸਮਝ ਵੀ ਰਹੇ ਹਨ ਅਤੇ ਹੰਭਲੇ ਵੀ ਮਾਰ ਰਹੇ ਹਨ। ਪਰ ਬਿਪਰ ਦੀਆਂ ਚਾਲਾਂ ਨੇ ਸਾਨੂੰ ਇਸ ਕਦਰ ਵੰਡ ਦਿੱਤਾ ਹੈ ਕਿ ਸਾਡੀਆਂ ਕੋਸ਼ਿਸ਼ਾਂ ਨੂੰ ਜਿੱਤ ਦਾ ਬੂਰ ਨਹੀਂ ਪੈਂਦਾ।
ਅੱਜ ਸਮੇਂ ਦੀ ਮੰਗ ਇਹ ਹੈ ਕਿ ਅਸੀਂ ਆਪਣੇ ਸਾਰੇ ਵਖਰੇਵੇਂ, ਰੋਸੇ, ਤੇ ਗੁੱਸੇ-ਗਿਲ਼ੇ ਭੁੱਲ ਕੇ ਇੱਕਜੁੱਟ ਹੋਈਏ। ਜੇ ਅੱਜ ਵੀ ਅਸੀਂ ਏਕਾ ਨਾ ਕਰ ਸਕੇ ਤਾਂ ਇਤਿਹਾਸ ਸਾਨੂੰ ਕਦੇ ਵੀ ਮਾਫ ਨਹੀਂ ਕਰੇਗਾ।
ਸਮੇਂ ਦੀ ਇਸ ਮੰਗ ਦੇ ਮੱਦੇਨਜ਼ਰ ਅਸੀਂ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ-ਆਸਰਾ ਲੈ ਕੇ ਇੱਕ ਪਹਿਲਕਦਮੀਂ ਕਰ ਰਹੇ ਹਾਂ। ਅਸੀਂ ਪੰਥਕ ਏਕਤਾ ਬਾਰੇ ਵਿਚਾਰਾਂ ਕਰਨ ਲਈ ਗੋਸ਼ਟੀਆਂ ਦੀ ਲੜੀ ਸ਼ੁਰੂ ਕਰਨ ਦਾ ਨਿਸਚਾ ਕੀਤਾ ਹੈ। ਇਹ ਕਾਰਜ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੋ ਸਕਦਾ ਹੈ।
ਪਹਿਲੀ ਗੋਸ਼ਟੀ ਅੱਜ 14 ਨਵੰਬਰ 2024 ਨੂੰ ਕੀਤੀ ਗਈ। ਆਪ ਦੀ ਦੇ ਸਹਿਯੋਗ ਅਤੇ ਸੁਝਾਵਾਂ ਦੀ ਸਾਨੂੰ ਉਡੀਕ ਰਹੇਗੀ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
-ਪ੍ਰਭਸ਼ਰਨਦੀਪ ਸਿੰਘ
-ਪ੍ਰਭਸ਼ਰਨਬੀਰ ਸਿੰਘ

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 25   
@arshdeepbatth4155
@arshdeepbatth4155 6 дней назад
ਮੇਰਾ ਸੁਝਾਅ ਇਹ ਹੈ ਕਿ ਸਾਨੂੰ ਕੋਈ ਇਹ ਤਰੀਕਾ ਖੋਜਣਾ ਪੈਣਾ ਜਿਸ ਨਾਲ ਸੰਗਤ ਮੁੱਦਿਆਂ ਨੂੰ ਸਹੀ ਦਿਸ਼ਾ ਵੱਲ ਤੋਰਨ ਚ ਆਪਣਾ ਹਿੱਸਾ ਪਾ ਸਕੇ, ਓਹਦੇ ਚ ਪਹਿਲਾਂ ਇਕ ਢਾਂਚਾ ਵਿਕਸਤ ਕਰਨਾ ਪੈਣਾ ਜੋ ਪੰਜਾਬ ਚ ਵੀ ਕੰਮ ਕਰੇ ਤੇ ਭਾਰਤ ਦੇ ਸਿੱਖਾਂ ਚ ਵੀ ਕੰਮ ਕਰੇ ਤੇ ਦੁਨੀਆ ਦੇ ਹੋਰ ਦੇਸ਼ਾਂ ਚ ਗਰਾਊਂਡ ਲੈਵਲ ਤੇ ਵੀ ਤੇ ਆਨਲਾਈਨ ਪੱਧਰ ਤੇ ਵੀ, ਓਹਦੇ ਡਾਟੇ ਨੂੰ ਮੌਨੀਟਰ ਕਰੇ, ਸਿੱਖ ਸੰਗਤ ਦਾ ਸਿੱਖ ਮਸਲਿਆਂ ਚ ਦਾਖਲ ਨੂੰ ਵਧਾਵੇ,
@ranghrettasingh2031
@ranghrettasingh2031 6 дней назад
ਦੋਵੇਂ ਵਿਦਵਾਨ ਭਰਾਵਾਂ ਵੱਲੋਂ ਪੰਥਕ ਏਕਤਾ ਅਤੇ ਚੇਤਨਾ ਵੱਲ ਚੁੱਕਿਆ ਗਿਆ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸਿੱਖ ਚਿੰਤਕ ਅਤੇ ਵਿਦਵਾਨ ਡਾ: ਪ੍ਰਭਸ਼ਰਨਬੀਰ ਸਿੰਘ ਨੇ ਪੱਛਮੀ ਪੱਤਰਕਾਰ ਦੇ ਲੇਖ ਦਾ ਹਵਾਲਾ ਦੇ ਕੇ ਸਹੀ ਟਿੱਪਣੀ ਕੀਤੀ ਕਿ ਸਿੱਖਾਂ ਕੋਲ ਕੁਦਰਤ ਦੁਆਰਾ ਬਖਸ਼ੀਆਂ ਸਾਰੀਆਂ ਯੋਗਤਾਵਾਂ ਅਤੇ ਹੁਨਰ ਹਨ , ਜਿਸ ਦੀ ਕਮੀ ਹੈ ਉਹ ਹੈ ਏਕਤਾ ( ਸਮੂਹਿਕਤਾ ), ਫੈਸਲਾ ਲੈਣ ਦਾ ਸੁਬਾਹ ਅਤੇ ਕੰਮ ਕਰਨ ਦਾ ਤਰੀਕਾ। ਜੇਕਰ ਇਹ ਪਹਿਲਕਦਮੀ ਸਹੀ ਦਿਸ਼ਾ ਵੱਲ ਵਧਦੀ ਰਹੀ ਤਾਂ 18ਵੀਂ ਸਦੀ ਦੀ ਸ਼ਾਨ ਬਹੁਤ ਦੂਰ ਨਹੀਂ ਹੈ। ਆਸ ਹੈ ਕਿ ਸਿੱਖ 18ਵੀਂ ਸਦੀ ਦੀ ਗੁਰਮਤਿ ਰਹਿਤ ਮਰਯਾਦਾ ਦੇ ਇਤਿਹਾਸ ਨੂੰ ਦੁਹਰਾਉਣਗੇ ਅਤੇ ਪੰਥ ਫਿਰ ਖਾਲਸੇ ਦੀ ਚੜ੍ਹਤ ਦੇਖਣ ਅਤੇ ਯੋਗ ਅਗਵਾਈ ਪ੍ਰਾਪਤ ਕਰ ਸਕੇ ਗਾ। ਵਾਹਿਗੁਰੂ ਭਲ਼ੀ ਕਰੇ। ਬਾਕੀ ਦੋਵਾਂ ਭਰਾਵਾਂ ਦਾ ਇਕ ਵਾਰ ਫਿਰ ਧੰਨਵਾਦ । ਬੰਦੇ ਦੀ ਵੀ, ਬਾਬਿਆ, ਕੋਈ ਗੱਲ ਸੁਣਾ, ਦਿੱਤੀ ਜਿਉਂ ਸਰਹਿੰਦ ਇੱਟ ਨਾਲ ਇੱਟ ਵਜਾ। ਬਾਬਾ ਬੋਹੜ (ਕਾਵਿ-ਨਾਟ) : ਸੰਤ ਸਿੰਘ ਸੇਖੋਂ
@partapsingh2324
@partapsingh2324 2 дня назад
ਪੰਥਕ ਏਕਤਾ ਦੀ ਪਹਿਲੀ ਸ਼ਰਤ ਹੀ ਹਿੰਦੂ ਰਾਸ਼ਟਰ ਤੋਂ ਆਜ਼ਾਦੀ ਹੋਣੀ ਚਾਹੀਦੀ ਹੈ। ਜੋ ਵੀ ਸਿੱਖ ਹਿੰਦੂ ਰਾਸ਼ਟਰ ਨਾਲ ਰਹਿਣਾ ਚਾਹੁੰਦਾ ਹੈ ਉਸਦਾ ਮੇਂਬਰ ਨਾ ਬਣਾਇਆ ਜਾਵੇ। ਉਸ ਪੰਥਕ ਏਕਤਾ ਦਾ ਨਾਮ ਹੀ ਖੰਡਾ ਜਾਂ ਤਰੰਗਾਂ ਰੱਖਿਆ ਜਾਵੇ।
@golewaliagill4088
@golewaliagill4088 6 дней назад
ਭਾਈ ਸਾਹਿਬ ਜੀ ਬੇਨਤੀ ਹੈ ਕਿ ਸੰਸਥਾ ਦਾ ਸੰਵਿਧਾਨ ਤਿਆਰ ਕੀਤਾ ਜਾਵੇ ਤੇ ਸਾਰੀਆਂ ਧਿਰਾਂ ਨੂੰ ਵੰਡਿਆ ਜਾਵੇ ਜੇਕਰ ਸਾਰੀਆਂ ਧਿਰਾਂ ਸਹਿਮਤ ਨਾਂ ਹੋਣ ਤਾਂ ਸੰਵਿਧਾਨ ਨੂੰ ਪਿੰਡ ਪਿੰਡ ਘਰ ਘਰ ਵੰਡਿਆ ਜਾਵੇ ਤੇ ਉਮੀਦ ਹੈ ਕਿ ਲੋਕ ਨਾਲ ਤੁਰ ਪੈਣਗੇ ਧੰਨਵਾਦ ਜੀ
@jyotgill4409
@jyotgill4409 5 дней назад
ਧੰਨਵਾਦ ਸਾਰੇ ਸਿੰਘਾਂ ਦਾ , ਆਉਣ ਵਾਲੇ ਭੂਗੋਲਿਕ ਬਦਲਾਵਾਂ ਯਾਂ ਸਥਿਤੀਆਂ ਲਈ ਸਿੱਖਾਂ ਨੂੰ ਹੁਣ ਤੋਂ ਹੀ ਸਮੂਹਿਕ ਰੂਪ ਚ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਕੇ ਸਾਨੂੰ ਪਹਿਲਾਂ ਵਾਂਗ ਕੋਈ ਵਰਤ ਨਾ ਜਾਏ
@jugdeva8045
@jugdeva8045 6 дней назад
ਏਕਤਾ ਕਰਨ ਦਾ ਕਾਰਨ ਸਿਰਫ਼ ਇਹੀ ਹੈ ਕੇ ਖਾਲਸਾ ਰਾਜ ਸਥਾਪਿਤ ਕਰਨ ਲਈ ਇੱਕ ਇੰਟਰਨੈਸ਼ਨਲ ਜਥੇਬੰਦੀ ਹੋਵੇ ਜੋ ਬਾਕੀ ਦੇਸ਼ਾਂ ਨਾਲ ਗੱਲ ਕਰਨ ਦੇ ਸਮਰਥ ਹੋਵੇ। ਸੋ ਉਨ੍ਹਾਂ ਜਥੇਬੰਦੀਆਂ ਨੂੰ ਨਾਲ ਲੈਣ ਦੀ ਲੋਡ਼ ਨਹੀਂ ਜੋ ਅਜੇ ਵੀ ਹਿੰਦੋਸਤਾਨ ਨਾਲ਼ ਹੀ ਰਿਹਣ ਵਾਰੇ ਸੋਚ ਦੀਆਂ ਹਨ।
@osariyeapunjab
@osariyeapunjab День назад
ਉਦਮ ਤਾ ਸਵਾਗਤ ਯੋਗ ਹੈ , ਵੀਰ ਦਾ ਇਹ ਕਹਿਣਾ ੍ਰਕਿ 1945ਤੋ ਪਹਿਲਾਂ ਧਿਰਾ ਚ ਵਖਰੇਵੇਂ ਸਨ । ਪਰ ਜ਼ਿਆਦਾਤਰ ਵਖਰੇਵੇਂ ਤਾਂ ਆਜ਼ਾਦੀ ਤੋਂ ਬਾਅਦ ਆਰੰਭ ਹੋਏ। ਜੋ 1930ਤੋ ਆਰੰਭ ਹੋ ਕੇ ਹੁਣ ਤਕ ਆਪਣੇ ਪਰਬਲ ਆਸਰ ਵਿਖਾ ਚੁਕੇ।ਪਰ ਪਹਿਲਾਂ ਇਹ ਪੰਥ ਸੰਬੰਧੀ ਸਪਸ਼ਟ ਕਰਨਾ ਪਵੇਗਾ ਕਿ ਪੰਥ ਵਿਚ ਕਿਹੜੇ ਸਿੱਖ ਸ਼ਾਮਲ ਕੀਤੇ ਜਾਣਗੇ। ਕਿਹੜੇ ਸਿੰਘ ਇਸ ਕਾਰਜ ਲਈ ਸਹਿਮਤ ਹੋ ਕੇ ਏਕਤਾ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਤਿਆਰ ਹੌਣਗੇ।‌ ਪੰਥ ਦੀ ਵਿਚਾਰਧਾਰਾ ਵਿਧੀ ਵਿਧਾਨ, ਏਜੰਡਾ ਜਿਸਨੂੰ ਸਾਰੇ ਨਾਨਕ ਨਾਮ ਲੇਵਾ ਸਿੱਖ ਅਪਨਾਉਣ ਲਈ ਸਹਿਮਤ ਹੋ ਪਾਉਣ। ਸਿਖਾਂ ਵਿਚ ਏਕਤਾ ਤਾ ਬਹੁਤ ਲੋੜੀਦੀ ਤੇ ਸਮੇ ਮੁਢਲੀ ਲੋੜ ਹੈ, ।।।। ਜਿਸਤੇ ਬਹੁਤ ਗੰਭੀਰਤਾ ਨਾਲ ਯਤਨ ਕਰਨ ਦੀ ਲੋੜ ਹੈ।।।ਸਿਖੀ ਵਿੱਚ ਵਖਰੇਵੇਂ ਹੋਣ ਦੇ ਕਾਰਨਾਂ ਨੂੰ ਜਾਚਣਾ , ਪਰਖਣਾ ‌ਉਹਨਾ ਨੂੰ ਖੋਜਣਾ ਤੇ ਉਹਨਾਂ ਵਖਰੇਵਿਆਂ ਨੂੰ ਦੂਰ ਕਰਨਾ ਹਿ ਪੰਥਕ ਏਕਤਾ ਦਾ ਵਡਾ ਹਲ ਹੈ।‌ ਜਿਹੜੇ ਸੂਝਵਾਨ ਵੀਰ ਭਾਈ ਵਿਦਵਾਨ ਸਾਹਿਬਾਨ ਇਸ ਕਾਰਜ ਵਲ ਕਦਮ ਪੁੱਟ‌ ਰਹੇ ਉਹਨਾ ਸਾਰੇ ਪੱਖਾਂ ਤੇ ਵਿਚਾਰ ਕੀਤੀ ਹੀ ਹੋਏਗੀ।।। ਉਹਨਾ ਦੀ ਸੋਚ ਤੇ ਆੰਰਭੇ ਮਿਸਨ ਨੂੰ ਸਲਾਮ ਹੈ, ਸਫਲਤਾ ਮਿਲੇ। ਇਕ ਸਿੱਖ ਵਿਦਵਾਨ ਦਾ ਸਿਖੀ ਏਕਤਾ ਬਾਰੇ ਦੋ ਲਫਜ਼ਾਂ ਚ ਕਹਿਣਾ ਕਿਨਾਂ ਮੁਆਫਿਕ੍ਰ ਸਮਝਿਆ ਜਾ ਸਕਦਾ ਕਿ ਜੇ ਸਿੱਖ ਇਕ ਨਹੀ ਤਾਂ ਸਿੱਖ ਨਹੀਂ।।।।।। ‌ ਸਿਖਾਂ ਦੀ ਏਕਤਾ ਹੋਏ ਬਿਨਾ ਕੋਈ ਵੀ ਪ੍ਰਾਪਤੀ ਹੋ ਪਾਉਣੀ‌ਤੇ ਕੋਈ‌ ਵੀ ਛੋਟੀ ਵੱਡੀ ਸਮਸਿਆ ਦਾ ਹਲ ਹੋ ਪਾਉਣਾ ਅਸੰਭਵ ਹੀ ਨਹੀਂ ਬਲਕਿ ਨਾਮੁਮਕਿਨ ਹੀ ਹੋਏਗਾ।। ਈਸ ਵਾਸਤੇ ਵਡੇ ਯਤਨ ਵਡੇ ਹਲੇ ਮਾਰਨ ਦੀ ਲੋੜ ਹੈ।
@partapsingh2324
@partapsingh2324 2 дня назад
ਪੱਤਰਕਾਰ ਕਰਮਜੀਤ ਸਿੰਘ ਜੀ ਨੂੰ ਸੁਣਨ ਤੋਂ ਬਾਦ ਮੈਨੂੰ ਲੱਗਦਾ ਹੈ ਤੁਹਾਨੂੰ ਅਜੇ ਏਕਤਾ ਵਿੱਚ ਪੰਜਾਬ ਦੇ ਨੁਮਾਇੰਦੇ ਸ਼ਾਮਿਲ ਨਹੀਂ ਕਰਨੇ ਚਾਹੀਦੇ। ਤੁਹਾਨੂੰ ਹਾਲੇ ਪੰਜਾਬ ਨੂੰ ਛੱਡਕੇ ਦੁਨੀਆਂ ਦੇ ਸਾਰੇ ਮੁਲਕਾਂ ਤੋਂ ਇੱਕ ਇੱਕ ਨੁਮਾਇੰਦਾ ਲੈਕੇ ਕੰਮ ਸ਼ੁਰੂ ਕਰਣਾ ਚਾਹੀਦਾ ਹੈ।
@gurcharansingh6287
@gurcharansingh6287 6 дней назад
ਬਹੁਤ ਵਧੀਆ ਉੱਦਮ ਜੀ ਤੁਹਾਡਾ
@manmohansingh2961
@manmohansingh2961 6 дней назад
ੴ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਹੁਣ ਸਿੱਖ ਏਕਤਾ ਬਾਰੇ ਗੰਭੀਰਤਾ ਦੇ ਨਾਲ ਵੀਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ🙏
@user-ch6nn4vk3e
@user-ch6nn4vk3e 3 дня назад
ਦੋਵੇ ਵਿਦਵਾਨਾਂ ਵੱਲੋਂ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਡੀਜੀਟਲ ਤਰੀਕਾ ਵਰਤ ਕੇ ਇੱਕਠਾ ਕਰਨਾ ਅਤੇ ਉਹਨਾਂ ਸਾਰਿਆਂ ਵਿਦਵਾਨਾਂ ਸਿੱਖ ਲੀਡਰਾਂ ਬੁੱਧੀਜੀਵੀ ਤੇ ਕੌਮ ਲਈ ਕੁਝ ਕਰਨ ਦੇ ਸਮਰੱਥ ਲੋਕਾਂ ਦੀ ਆਵਾਜ਼ ਨੂੰ ਇੱਕਮੁਢਤਾ ਦਾ ਰੂਪ ਦੇ ਕੇ ਕੌਮ ਦੀ ਵਿਗੜੀ ਖੇਡ ਨੂੰ ਸੁਰਜੀਤ ਕਰਨਾ ਸਲਾਘਾਯੋਗ ਕਦਮ ਹੈ ਜੀ ਰੱਬ ਸਿੱਧੀ ਪਾਵੈ ਤੇ ਸਾਰਿਆਂ ਨੂੰ ਇੱਕ ਨਿਸ਼ਾਨ ਇੱਕ ਵਿਧਾਨ ਬਣਾਕੇ ਚੱਲਣ ਦੀ ਬੁੱਧੀ ਬਖਸ਼ਸ਼ ਕਰੇ ਜੀ 🙏
@golewaliagill4088
@golewaliagill4088 6 дней назад
ਭਾਈ ਸਾਹਿਬ ਜੀ ਅਸਲ ਮਸਲਾ ਇਥੇ ਗੁਣ ਤੰਤਰ ਤੇ ਲੋਕ ਤੰਤਰ ਦਾ ਹੈ ਜਿੰਨਾ ਚਿਰ ਅਸੀਂ ਵੋਟਾਂ ਨਾਲ ਚੋਣ ਛੱਡ ਕੇ ਗੁਣਾਂ ਦੇ ਅਧਾਰ ਤੇ ਚੋਣ ਨਹੀਂ ਕਰਦੇ ਓਨਾਂ ਚਿਰ ਸਾਡੇ ਮਸਲੇ ਹੱਲ ਨਹੀਂ ਹੋਣੇ ਸੋ ਗੁਣਾਂ ਦੇ ਅਧਾਰ ਤੇ ਚੋਣ ਹੀ ਸਾਰਾ ਹੱਲ ਹੈ
@sumermann5797
@sumermann5797 6 дней назад
ਬਿਲਕੁਲ ਦਰੁਸਤ ਇਹ ਸਮੇ ਦੀ ਅਤਿਅੰਤ ਲੋੜ ਹੈ ,ਧੜਾ ਕੇਵਲ ਤੇ ਕੇਵਲ ਗੁਰੂ ਸਾਹਿਬ ਦਾ।
@golewaliagill4088
@golewaliagill4088 6 дней назад
ਭਾਈ ਸਾਹਿਬ ਜੀ ਬੇਨਤੀ ਹੈ ਇਥੇ ਜਿਨੀਆਂ ਵੀ ਧਿਰਾਂ ਗਰਮ ਖਿਆਲੀ ਜਾਂ ਸਿਆਸੀ ਜਾਂ ਧਾਰਮਿਕ ਸੰਸਥਾਵਾਂ ਹਨ ਇਨ੍ਹਾਂ ਸਾਰੀਆਂ ਧਿਰਾਂ ਦੇ ਪਿੱਛੇ ਕਿਸੇ ਨਾਂ ਕਿਸੇ ਤਰੀਕੇ ਨਾਲ ਕੇਂਦਰ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ ਇਨ੍ਹਾਂ ਵਿਚੋਂ ਬਹੁਤੀਆਂ ਨੂੰ ਇਹ ਪਤਾ ਨਹੀਂ ਕਿ ਸਾਨੂੰ ਕੌਣ ਚਲਾ ਰਿਹਾ ਜਾਂ ਸਾਡੇ ਆਗੂ ਦੇ ਕਿਸੇ ਏਜੰਸੀ ਨਾਲ ਸਬੰਧ ਤਾਂ ਨਹੀਂ
@baljitsingh8757
@baljitsingh8757 5 дней назад
Waheguru jee ! ਬਹੁਤ ਵੰਧੀਆ ਭਾਈ ਸਾਹਿਬ ਜੀ ਪਰ almost ਸਾਰੀਆਂ ਜਥੇਬੰਦੀਆ state ਨਾਲ ਰਲੀਆਂ ਜੇ ਚਲੋ please try to best ਜੇ ਪਰਮਾਤਮਾ ਕਿਰਪਾ ਕਰ ਦੇਵੇ 🙏
@singh-takes
@singh-takes 6 дней назад
Boht khoob karj rachiya jiyo
@astaadg8148
@astaadg8148 6 дней назад
ਭਾਈ ਸਰਬਜੀਤ ਸਿੰਘ ਜੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਤੇ ਹਮਲਾ ਹੋਇਆ, ਬਾਕੀ ਧਿਰਾਂ ਨੇ ਉਸ ਤਰਾਂ ਰੋਲ ਨਹੀਂ ਨਿਭਾਇਆ ਜਿਵੇਂ ਮਿਸਲਾਂ ਬਾਹਰੀ ਦੁਸ਼ਮਣ ਦਾ ਵਿਰੋਧ ਕਰਦੀਆਂ ਸਨ। ਤੁਸੀਂ ਜਰੂਰ ਵਿਚਾਰ ਕਰੋ।
@singh3549
@singh3549 5 дней назад
29:55 ❤
@navjotrandhawa7577
@navjotrandhawa7577 3 дня назад
Tuhadi meeting ch sabh ton vadda ekta da point aya hai SGPC te takhta de election process nu improve karna. Bas iss common ekta vale topic nu fadlo te ground-up udham shuru kardo ki log demand karan elections te amendments. Bas iss point te execution shuru karo, baaki diya discussions parallel ch hundiya rehn giya.
@jaswantgill8350
@jaswantgill8350 4 дня назад
Bhai sahib ji I think need to recruit new generation with new ideas with more energy and power in the new generation don't have many differences yes you can respect elders I am also 55 now I always prefer new generation
@jasvirsinghgrewal7883
@jasvirsinghgrewal7883 6 дней назад
🙏🙏🙏🙏🙏
@ManjeetDhillon-y7c
@ManjeetDhillon-y7c 5 дней назад
Is the date correct …. 14 november
@ravindersingh-di2gx
@ravindersingh-di2gx 6 дней назад
ਆਓ ਵੱਖ-ਵੱਖ ਪੰਥਾਂ ਦੀ ਪੰਥਕ ਏਕਤਾ ਨੂੰ ਸਮਝਣ ਦਾ ਯਤਨ ਕਰੀਏ। ਕ੍ਰਿਸ਼ਚੀਅਨ = ਗੌਂਡ & ਯਿਸੂ ਮਸੀਹ ਮੁਸਲਿਮ = ਅਲ੍ਹਾ & ਮੁਹੱਮਦ ਸਾਹਿਬ ਹਿੰਦੂ = ਈਸ਼ਵਰ & ਬ੍ਰਹਮਾ, ਵਿਸ਼ਨੂੰ ਤੇ ਮਹੇਸ਼ + ਅਣਗਿਣਤ ਦੇਵੀ, ਦੇਵਤੇ, ਅਵਤਾਰ, ਆਦਿ। ਸਿੱਖ = ਅਕਾਲ ਪੁਰਖੁ & ਛੇ ਮਹਲਾ + ਚਾਰ ਗੁਰੂ + ਗੁਰੂ ਦੇ ਸ਼ਰੀਕ + ਬਾਬਾ ਬੁੱਢਾ + ਦੀਪ ਸਿੰਘ + ਕਦੇ ਕਦਾਈਂ ਭਗਤ ਸਾਹਿਬਾਨ। #ਪੰਖਕਏਕਤਾ #ਮਲੇਛਬਾਨੀ
Далее
Running With Bigger And Bigger Lunchlys
00:18
Просмотров 23 млн
O’zim bilib ketvotudima😅
01:00
Просмотров 609 тыс.
The Harjit Gill Show|| September 19th 2024
1:38:11