Тёмный

C5PK-413 ਬਾਦਲਾਂ ਗਿ. ਰਘਬੀਰ ਸਿੰਘ ਨੂੰ ਲਿਆ ਖੜ੍ਹਾ ਕੀਤਾ ਕਟਹਿਰੇ ਵਿਚ। 

C5 Panth Khalsa
Подписаться 26 тыс.
Просмотров 110 тыс.
50% 1

C5 Panth Khalsa Channel ਕਿਉਂ ? ਤੇ ਤੁਹਾਡਾ ਕੀ ਸਹਿਯੋਗ ਚਾਹੀਦਾ ਹੈ- C5 Channel ਯੂ-ਟਿਊਬ ਚੈਨਲ ਨੂੰ ਹੁਣ ਸਰਕਾਰ ਨੇ ਤੀਜੀ ਵਾਰ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਬੈਨ ਕਰਵਾਇਆ ਹੈ। ਵਿਦੇਸ਼ਾਂ ਵਿਚ C5 Channel ਚੱਲਦਾ ਹੈ, ਇਸ ਨਾਲ ਵਿਦੇਸ਼ੀ ਦਰਸ਼ਕ ਜੁੜੇ ਰਹਿਣ ਤੇ ਵੱਧ ਤੋਂ ਵੱਧ ਇਸ ਨੂੰ ਗੁਰੱਪਾਂ ਵਿਚ ਸ਼ੇਅਰ ਕਰਨ ਤੇ ਪ੍ਰਚਾਰ ਕਰਨ ਵਿਚ ਸਮਰਥਨ ਦੇਣ। ਵਿਦੇਸ਼ਾਂ ਵਿਚ ਜਿੱਥੇ ਤੁਸੀਂ ਭੇਜੋਗੇ ਸਿਰਫ਼ ਉੱਥੇ ਹੀ ਵੀਡੀਓ ਵੇਖੀ ਜਾ ਸਕੇਗੀ। ਭਾਰਤ ਵਿਚ ਵੇਖਣ ਲਈ ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ਵਿਚ VPN ਸਰਵਰ ਪਲੇ-ਸਟੋਰ ਤੋਂ ਡਾਊਨਲੋਡ ਕਰ ਕੇ C5 Channel ਸੇਵ ਕਰ ਵੇਖ ਸਕਦੇ ਹੋ। ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਭਾਂਜ ਤੇ ਮਾਂਜ ਦੇਣ ਲਈ ਇਸ ਜੰਗ ਵਿਚ ਫ਼ਤਹਿਯਾਬੀ ਲਈ ਅਜਿਹਾ ਸਭ ਨੂੰ ਕਰਨ ਦੀ ਬੇਨਤੀ ਰਦੇ ਹਾਂ।
ਪੰਜਾਬ ਅਤੇ ਭਾਰਤ ਵਿਚ C5 Panth Khalsa Channel ਦੇ ਨਾਮ ਤੋਂ ਸਥਾਪਿਤ ਕਰ ਲਿਆ ਗਿਆ ਹੈ। ਅਦਾਲਤੀ ਲੜਾਈ ਲੜ੍ਹਨ ਦੀ ਸਾਡੇ ਵਿਚ ਸਾਧਨਾਂ ਦੀ ਸਮਰੱਥਾ ਨਹੀਂ ਬਚੀ । ਨਵੇਂ ਚੈਨਲ ਨੂੰ ਲੱਖਾਂ ਦਰਸ਼ਕਾਂ ਤਕ ਲੈ ਕੇ ਜਾਵਣਾ ਤੇ ਪਹੁੰਚਾਉਣਾ ਹੁਣ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ।
ਲੋਕਾਂ ਦੇ ਸਹਿਯੋਗ ਤੋਂ ਬਿਨਾ ਆਪਣੇ ਨਿੱਜੀ ਸਾਧਨਾਂ ਤੋਂ ਸੰਘਰਸ਼ ਲੜਨਾ ਤੇ ਕੌਮਪ੍ਰਸਤੀ ਅਤੇ ਸੱਚ ਲਈ ਖੜਨਾ ਆਸਾਨ ਨਹੀਂ ਹੁੰਦਾ। ਚਾਹੁੰਦਾ ਹਰ ਕੋਈ ਹੈ ਕਿ ਸੱਚ ਬੁਲੰਦ ਕੀਤਾ ਜਾਵੇ, ਪਰ ਔਖਿਆਈ ਵੇਲੇ ਨਾਲ ਕੌਣ ਖੜਦਾ ਹੈ ....
ਲੋਕ ਸਮਝਦੇ ਨੇ ਬਹੁਤ ਕਮਾਈ ਕਰਦੇ ਹਨ! ਪਰ, ਇੱਥੇ ਤਾਂ ਘਰ ਉੱਜੜ ਗਏ......
ਪਹਿਲਾਂ ਯੂ-ਟਿਊਬ ਚੈਨਲ khalastan ਬੈਨ ਕਰਵਾਇਆ ਫਿਰ ਯੂ-ਟਿਊਬ ਚੈਨਲ Atinderpalsingh ਬੈਨ ਕਰਵਾਇਆ ਤੇ ਹੁਣ C5 Channel ਯੂ-ਟਿਊਬ ਚੈਨਲ ਤੀਜੀ ਵਾਰ ਪੰਥਕ ਅਖਵਾਉਂਦੀਆਂ ਧਿਰਾਂ ਨੂੰ ਵਰਤ ਕੇ ਭਾਰਤ ਸਰਕਾਰ ਨੇ ਇਨ੍ਹਾਂ ਪੰਥਕਾਂ ਰਾਹੀਂ ਚੈਨਲ ਬੈਨ ਕਰਵਾਇਆ ਹੈ।
ਜੇ ਚਾਹੁੰਦੇ ਹੋ ਕਿ ਸੱਚ ਹੱਕ ਤੇ ਗੁਰੂ ਨਾਨਕ ਦੀ ਨਾਨਕਸ਼ਾਹੀ ਆਵਾਜ਼ ਬੁਲੰਦ ਹੁੰਦੀ ਰਹੇ ਤੇ ਵਿਵਹਾਰ ਵਿਚ ਲਾਗੂ ਕਰਵਾਈ ਜਾਵੇ ਤਾਂ ਉਸ ਲਈ ਸਾਥ ਦੇਣਾ ਵੀ ਪੈਣਾ ਹੈ ਤੇ ਸਾਥੀ-ਸਹਿਯੋਗੀ ਬਣਨਾ ਵੀ ਪੈਣਾ ਹੈ।
ਪਰ ਅਕਾਲ ਪੁਰਖ ਦੇ ਦਿੱਤੇ ਸਵਾਸਾਂ ਅਤੇ ਬਖ਼ਸ਼ੀ ਮਿਹਰ ਸਦਕਾ, ਅਕਾਲ ਪੁਰਖ ਦੇ ਓਟ-ਆਸਰੇ ਨਾਲ ਸੰਘਰਸ਼ ਜਾਰੀ ਹੈ ਤੇ ਰਹੇਗਾ.....
ਖ਼ਾਲਸਾ-ਪੰਥ ਬਹੁੜੇਗਾ ਅਜਿਹੀ ਆਸ ਰੱਖਦੇ ਹਾਂ...
ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ" C5 ਦੀ ਵਿਆਖਿਆ C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ। ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ। ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।
#ਖਾਲਸਤਾਨੀ #atinderpalsinghexmp #c5channel #sikhhistory #sikhism #panjab #cruntsaffairs #panjabcruntnews #sikhnews #ਅਤਿੰਦਰਪਾਲਸਿੰਘ

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 267   
@PanthKhalsa-iv5gm
@PanthKhalsa-iv5gm Месяц назад
ਪੂਰੀ ਚਿੱਠੀ ਵੇਖਣ ਤੇ ਪੜ੍ਨ ਲਈ ਇਸ ਲਿੰਕ ਤੇ ਆਓ ru-vid.com/video/%D0%B2%D0%B8%D0%B4%D0%B5%D0%BE-r6376xmyOrE.htmlsi=fhVURZud2HctT6GY
@gurmailkapoor4241
@gurmailkapoor4241 Месяц назад
⭐️⭐️⭐️⭐️⭐️ਸਰਦਾਰ ਅਤਿੰਦਰ ਪਾਲ ਸਿੰਘ ਜੀ ਦੇ ਉੱਚੇ ਤੇ ਸੁੱਚੇ ਵਿਚਾਰਾਂ ਨੂੰ ਕੋਟ ਕੋਟ ਪਰਨਾਮ 🙏🙏🙏🙏🙏
@KulwantSingh-fu4bg
@KulwantSingh-fu4bg Месяц назад
ਹੁਣ ਸਿੱਖ ਸੰਗਤ ਬਾਦਲ ਪਰਿਵਾਰ ਨੂੰ ਹਟਾ ਕੇ ਹੀ ਮੰਨੇਗੀ।
@balkourdhillon5402
@balkourdhillon5402 Месяц назад
ਸਿੰਘ ਜੀ ਇਹ ਅਦਾਲਤ ਅਕਾਲ ਦੀ ਆ ਅਕਾਲ ਤਖਤ ਸਾਹਿਬ ਇਸ ਦਾ। ਆਮਾਦਾ
@user-yi3vr4tx8t
@user-yi3vr4tx8t Месяц назад
Ki oh vadhia lok ne jihna ne itna Rola paiya Hoya sabh lutere ne koi ghat ni koi hor bnake vekhlosabh ikoo thali de chtte btte ne
@bhagwantsingh611
@bhagwantsingh611 Месяц назад
ਧੰਨਵਾਦ ਸ੍ਰ:ਅਤਿੰਦਰਪਾਲ ਸਿੰਘ ਜੀ ਸ੍ਰ: ਚਰਨਜੀਤ ਸਿੰਘ ਜੀ ਤੁਹਾਡੀ ਬਿਬੇਕਬੁੱਧੀ ਦੇ ਅਸੀ ਕਦਰਦਾਨ ਹਾ
@KulwantSingh-fu4bg
@KulwantSingh-fu4bg Месяц назад
ਜਥੇਦਾਰ ਸਾਹਿਬ ਕੋਲ ਹੁਣ ਸਮਾਂ ਸੀ ਜਥੇਦਾਰੀ ਦੀ ਇਜੱਤ ਬਚਾਉਣ ਲਈ
@pritpalSingh-pe8cc
@pritpalSingh-pe8cc Месяц назад
ਇਨ੍ਹਾਂ ਦੀ ਕੋਈ ਇੱਛਾ ਹੀ ਨਹੀਂ ਹੈ ਕਿ ਮਾਫੀ ਮੰਗਣ ਦੀ ।ਤੇ ਨ ਹੀ ਮੰਗਣੀ ਹੈ ।
@raagratangurmatsangeet3478
@raagratangurmatsangeet3478 Месяц назад
ਬਹੁਤ ਵਧੀਆ ਵੀਚਾਰ ਤੇ ਸੇਧ ਦਿੰਦੇ ਹੋ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਦੋਵਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ । ਸਰਦਾਰ ਸਾਹਿਬ ਅਤਿੰਦਰਪਾਲ ਸਿੰਘ ਖੁੱਲੇ ਦਾਹੜੇ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਹਨ ਕਿਰਪਾ ਕਰਕੇ ਸਰਦਾਰ ਚਰਨਜੀਤ ਸਿੰਘ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਦਾਹੜਾ ਖੋਲ ਲਿਆ ਕਰੋ।ਇਸ ਕਰਕੇ ਕਹਿ ਰਿਹਾ ਹਾਂ ਕਿ ਅੱਜਕਲ੍ਹ ਅਜੋਕੇ ਲੀਡਰਾਂ ਵੱਲੋਂ ਬਹੁਤ ਨਿਰਾਸ਼ ਕੀਤਾ ਜਾ ਰਿਹਾ ਹੈ। ਕੋਈ ਸਿੰਘ ਤੇ ਕਹਿਣੀ ਕਥਨੀ ਦੇ ਧਾਰਨੀ ਹਨ।
@daljeetsingh5152
@daljeetsingh5152 Месяц назад
ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਪੱਤ ਦਾ ਰਾਖਾ ਆਪਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@GasvarSingh
@GasvarSingh Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
@nandsingh6193
@nandsingh6193 Месяц назад
ਤੁਹਾਡੀ ਆਂ ਅਗਾਊਂ ਸੂਚਨਾਵਾਂ ਹਮੇਸ਼ਾ ਸੱਚ ਹੁੰਦੀਆਂ ਹਨ ਖਾਲਸਾ ਜੀ
@amarjitkaur3694
@amarjitkaur3694 Месяц назад
ਸ੍ਰ ਅਤਿੰਦਰਪਾਲ ਸਿੰਘ ਜੀ ਪੰਥ ਨੂੰ ਬਚਾਉਣ ਲਈ ਅੱਗੇ ਅਆੳ ਜੀ
@baggasingh9234
@baggasingh9234 Месяц назад
ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ ਜੀ ਸ੍ਰ ਚਰਨਜੀਤ ਸਿੰਘ ਜੀ ਅਤੇ ਸ੍ਰ ਅਤਿੰਦਰਪਾਲ ਸਿੰਘ ਜੀ,,,,
@singhmitter2139
@singhmitter2139 Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ ਇਹ ਚੋਰ ਅਕਾਲੀ ਨੇ ਇਹ ਸਭ ਗੋਲ ਮਾਲ ਆ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ❤
@daljeetghuman
@daljeetghuman Месяц назад
Respected Atinderpal Ji , you are true guide of Sikh principles , Waheguru give you long life .
@jagirsingh115
@jagirsingh115 Месяц назад
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਉਹਨਾਂ ਦੀ ਜਮੀਰ ਮਾਰਕੇ ਸ਼ਹੀਦ ਕੀਤਾ ਜਾਂਦਾ ਹੈ
@SurinderSingh-jk4er
@SurinderSingh-jk4er Месяц назад
Bakvas
@shangarasingh7786
@shangarasingh7786 Месяц назад
​@@SurinderSingh-jk4erਬਾਦਲਾ ਦਾ ਜੁਤੀ ਚਟ
@nirpinderbajwa259
@nirpinderbajwa259 Месяц назад
ਜ਼ਮੀਰ ਮਰੀ ਵਾਲੇ ਸ਼ਹੀਦ ਨਹੀਂ ਹੁੰਦੇ ਮੁਰਦੇ ਹੁੰਦੇ ਹਨ।
@BaljitSingh-bj4vm
@BaljitSingh-bj4vm Месяц назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਭਾਈ ਸਾਹਿਬ ਭਾਈ ਅੰਤਿਦਰਪਾਲ ਸਿੰਘ ਜੀ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਕਤਰੇਤ ਵਿਚ ਮੈਂ ਮੈਂ ਕਰਦੀਆਂ ਬਕਰੀਆਂ ਭੇਡਾਂ ਬੰਨੀਆਂ ਹਨ ਜਥੇਦਾਰ ਇਕ ਘੁਗੀ ਹੈ ਗੁਟਕੂੰ ਗੁਟਕੂੰ ਕਰ ਰਹੀ ਹੈ
@daljeetsingh5152
@daljeetsingh5152 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ।
@user-jn3ls9yn2g
@user-jn3ls9yn2g Месяц назад
ਸਾਡਾ ਵਾਹ ਬੜੇ ਹੀ ਸ਼ਾਤਿਰ ਅਤੇ ਚਾਲਾਕ ਨਾਲ ਪਿਆ ਹੈ।
@balvirsinghsnehi_
@balvirsinghsnehi_ Месяц назад
ਸਰਦਾਰ ਅਤਿੰਦਰਪਾਲ ਸਿੰਘ ਜੀ ਅਤੇ ਵੀਰ ਚਰਨਜੀਤ ਸਿੰਘ ਜੀ । ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@HarminderSingh-tb9ym
@HarminderSingh-tb9ym Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@user-ii5zd9sn2p
@user-ii5zd9sn2p Месяц назад
ਵਾਹਿਗੁਰੂ ਜੀ l
@kulwindersingh-dh1hq
@kulwindersingh-dh1hq Месяц назад
ਦੋਵਾਂ ਸਤਿਕਾਰ ਯੋਗ ਹਸਤੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਤੁਸੀਂ ਸਾਨੂੰ ਹਲੂਨਾ ਦੇ ਰਹੇ ਹੋ ਪਰ ਅਸੀਂ ਵਿਵੇਕਹੀਨ ਸਮਝ ਨਹੀਂ ਰਹੇ
@ginderkaur6274
@ginderkaur6274 Месяц назад
ਬਹੁਤ ਵਧੀਆ ਵਿਸ਼ਲੇਸ਼ਣ ਵਾਹਿਗੁਰੂ ਮਿਹਰ ਕਰਨ ਸੱਚ ਸਾਹਮਣੇ ਆਵੇ ਅਕਾਲ ਪੁਰਖ ਸਹਾਈ ਹੋਣ ਅਤੇ ਸੁੱਮਤ ਬਖਸ਼ਣ
@baljindershah9373
@baljindershah9373 Месяц назад
ਜੁੜੇ ਰਹਿੰਦੇ ਜੋ ਨਾਲ ਸੱਚ ਦੇ,ਉਹ ਬੰਦੇ ਝੂਠ ਤੋਂ ਦੱਬਦੇ ਨਹੀ। ਧਰਮ ਦੀ ਸ਼ਰਮ ਬੰਦਿਆਂ ਨੂੰ ਹੁੰਦੀ ,ਪਰ,ਬੰਦੇ ਤੇ ਹੁਣ ਲੱਭਦੇ ਨਹੀਂ ।
@baldevsinghbrar4335
@baldevsinghbrar4335 Месяц назад
ਅਤਿੰਦਰਪਾਲ ਸਿੰਘ ਸੱਚ ਬੋਲੇ ਕੀ ਅਸੀ ਕਹਿੰਦੇ ਹਾਂ ਹੱਥ ਜੋੜਕੇ ਮਿਨਤ ਕਰਦੇ ਹਾਂ ਕਿ ਜੇ ਪੰਥ ਦੀ ਹੋਦ ਰੱਖਣੀ ਹੈ ਤਾਂ ਬਾਦਲ ਦੇ ਸਾਰੇ ਗਰੁੱਪ ਨੂੰ ਪੱਥ ਤੋ ਬਾਹਰ ਕਰੋ ਜੀ ਤੇ ਸਰਬੱਤ ਖਾਲਸਾ ਸੱਦਣ ਜਥੇਦਾਰ ਜੀ🙏🙏
@gurnamsinghmutti5802
@gurnamsinghmutti5802 Месяц назад
ਆਪ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ ਜਥੇਦਾਰਾਂ ਵਿੱਚ ਜ਼ਮੀਰ ਖਤਮ ਹੋ ਚੁੱਕੀ ਹੈ।ਬਾਦਲ ਪ੍ਰੀਵਾਰ ਦੇ ਜਥੇਦਾਰ ਬਣਕੇ ਰਹਿ ਗਏ
@NaranjansinghVirk
@NaranjansinghVirk Месяц назад
100 percent. Right
@gurnamdhandhi4741
@gurnamdhandhi4741 Месяц назад
ਬਹੁਤ ਵਧੀਆ ਮਿਸਾਲ ਪੇਸ਼ ਕੀਤੀ ਹੈ ਸਾਰੇ ਸਿੱਖ ਵਿਦਵਾਨਾਂ ਨੂੰ ਆਪਣੇ ਸੁਝਾਅ ਦੇਣੇ ਚਾਹੀਦੇ ਹਨ
@gurcharansingh9095
@gurcharansingh9095 Месяц назад
ਅਤਿੰਦਰਪਾਲ ਸਿੰਘ ਜੀ ਦੇ ਵਿਚਾਰ ‌ਬਿਲਕੁਲ ਠੀਕ ਹਨ ਸੋ ਕਿਹਾ ਇਹ ਹੀ ਕੁੱਝ ਹੋਵੇਗ
@jaswantsinghsingh6163
@jaswantsinghsingh6163 Месяц назад
ਬਾਦਲਾਂ ਜੁੰਡਲੀ ਪੰਥ ਨੇ ਨਕਾਰਦਾਤੀ ਹੈ ਕਿਸ ਅਧਾਰ ਤੇ ਇਹ ਚੋਰ ਪ੍ਰਧਾਨ ਬਣਿਆ ਬੈਠਾ ਹੇ ਕਿਸਦਾ ਪ੍ਰਧਾਨ ਹੈ ਲੋਕਾਂ ਨੇ ਨਕਾਰਾ ਝਹੈ ਨਜਾਇਜ਼ ਤੌਰ ਤੇ ਕਮੇਟੀ ਬਿਨਾਂ ਚੋਣਾਂ ਤੋਂ ਪੰਥ ਵਲੋਂ ਨਕਾਰੀ ਕਮੇਟੀ ਦਾ ਨਜਾਇਜ਼ ਪ੍ਰਧਾਨ ਹੈ ਜਾਲੀ ਹੈ ਕਮੇਟੀ ਦੀਆਂ ਵੋਟਾਂ ਕਿੳ ਨਹੀਂ ਕਰਾ ਰਹੇ ?ਬਾਦਲ ਦੀ ਜ਼ਮਾਨਤ ਜ਼ਬਤ ਹੋਵੇਗੀ
@user-ft3xy2vg6z
@user-ft3xy2vg6z Месяц назад
ਜਥੇਦਾਰ ਅਤੇ ਸੁਖਬੀਰ ਬਾਦਲ ਦਾ ਵਿਦੇਸ਼ ਦੋਰਾ ਵੀ ਸ਼ਕ ਦੇ ਘੇਰੇ ਵਿੱਚ ਹੈ ਜੇ ਦੋਵੇ ਇਕੋ ਦੇਸ਼ ਵਿੱਚ ਗਏ ਤਾਂ ਸਮਝੋ ਦੋਨਾਂ ਦੀ ਮੀਟਿੰਗ ਹੋਈ ਹੋਵੇ
@raghbirsinghdhindsa3164
@raghbirsinghdhindsa3164 Месяц назад
ਸੁਖਬੀਰ ਜੀ ਵੱਲੋਂ ਅਪਣਾਏ ਜਾ ਰਹੇ ਸਾਰੇ ਦਾਅ ਪੇਚ ਉਨਾਂ ਦਾ ਹੋਰ ਨੁਕਸਾਨ ਕਰੀ ਜਾ ਰਹੇ ਹਨ।
@BalwinderSingh-kd4qz
@BalwinderSingh-kd4qz Месяц назад
ਪਾਪਾਂ ਦੀ ਗਠੜੀ ਬਹੁਤ ਭਾਰੀ ਹੈ। ਜਿਵੇਂ ਜਿਵੇਂ ਖੰਡ ਖੁੱਲੇਗੀ ਬਹੁਤ ਸਾਰੀਆਂ ਲੀਰਾਂ ਵਿੱਚੋਂ ਬਾਹਰ ਨਿਕਲਣਗੀਆਂ।
@rickysingh2775
@rickysingh2775 Месяц назад
@@BalwinderSingh-kd4qzyes very good
@rajinderkang4071
@rajinderkang4071 Месяц назад
ਸਰਦਾਰ ਸਾਹਿਬ ਜੀ, ਅਕਾਲ ਤਖਤ ਸਾਹਿਬ ਨੇ ਕੁਛ ਨਹੀਂ ਕਰਨਾ । ਫੈਸਲਾ ਕੌਮ ਕਰੇ ਕਿ ਅਕਾਲੀ ਦਲ ਤੇ ਜਥੇਦਾਰ ਸਾਹਿਬ ਦਾ ਫੈਸਲਾ ਕਿਮੇ ਕਰਨਾ ਹੈ । ਇਹ ਸਾਰਾ ਬਿਰਤਾਂਤ ਪੰਥ ਨੂੰ ਗੁੰਮਰਾਹ ਕਰਨ ਤੇ ਅੱਖੀਂ ਘੱਟਾ ਪਾਉਣ ਦਾ ਕਾਰਨਾਮਾ ਹੈ । ਕੌਮ ਨੂੰ ਬਹੁਤ ਸੁਚੇਤ ਤੇ ਜਾਗਣ ਦੀ ਲੋੜ ਹੈ ਤਾ। ਕਿ ਕੌਮ ਅਗਲਾ ਰਸਤਾ ਤਹਿ ਕਰ ਸਕੇ ।
@ManiKalyan-fx2iw
@ManiKalyan-fx2iw Месяц назад
ਹੁਣ ਤਾਂ ਲੋਕ ਬਾਦਲ ਨੂੰ ਹਟਾਕੇ ਹੀ ਮਾੜਾ ਮੋਟਾ ਮੰਨਣਗੇ ਨਹੀ ਇਹੋ ਜਿਹੇ ਢਕਵੰਜਾ ਨੂੰ ਨਹੀ ਮੰਨਦੇ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@jasmersingh2556
@jasmersingh2556 Месяц назад
ਪੰਥ ਦੇ ਦਰਦੀਆਂ ਨੂੰ ਬੇਨਤੀ ਹੈ ਕਿ ਜਥੇਦਾਰਾਂ ਵਿਰੁੱਧ ਸੱਭਿਅਕ ਭਾਸ਼ਾ ਵਰਤੀ ਜਾਵੇ ਜੀ। ਅਲੋਚਨਾ ਦੀ ਸ਼ਬਦਾਵਲੀ ਵਧੀਆ ਹੋਣੀ ਚਾਹੀਦੀ ਹੈ।
@singhharbhajan2986
@singhharbhajan2986 Месяц назад
ਤੁਸੀਂ ਸਚਾਈ ਕਡ ਕੇ ਲੈ ਆਦੀ ਸਾਮਣੇ ਸਿੰਘ ਸਾਹਬ ਜੀ ਧਨਵਾਦ ਜਥੇਦਾਰ ਮੀਆਂ ਮਿੱਠੂ ਬਣੇ ਹੋਏ
@JarnailSingh-wu7cn
@JarnailSingh-wu7cn Месяц назад
ਬਹੁਤ ਵਧੀਆ ਹੈ
@JatinderSingh-qt7ie
@JatinderSingh-qt7ie Месяц назад
ਭਾਈ ਸਾਹਿਬ ਜੀ, ਮਹਾਤਮਾ ਬੁੱਧ ਨੂੰ ਧਰਤੀ ਦੇ ਜੀਵਾਂ ਤੇ ਤਰਸ ਆ ਗਿਆ ਤੇ ਕਿਹਾ ਕਿ ਚਲੋ ਤੁਹਾਨੂੰ ਸਵਰਗ ਵਿੱਚ ਲੈ ਚੱਲਾਂ ਤਾਂ ਜੀਵਾਂ ਵਿੱਚੋਂ ਇੱਕ ਸੂਰ ਬੋਲਿਆ ਕਿ ਉੱਥੇ ਚਿੱਕੜ ਮਿਲੇਗਾ। ਭਾਈ ਸਾਹਿਬ ਜੀ ਸਾਨੂੰ ਸਮਝ ਨਹੀਂ ਆਉਣੀ
@manjeetkaur483
@manjeetkaur483 Месяц назад
ਵਾਹਿਗੁਰੂ ਜੀ
@user-tt3ii9pj8j
@user-tt3ii9pj8j Месяц назад
Very good ji
@KULWANTSINGH-cy7sk
@KULWANTSINGH-cy7sk Месяц назад
ਅਕਾਲ ਤਖਤ ਸਾਹਿਬ ਵਰਗੀ ਸਿੱਖਾਂ ਦੀ ਉਚ ਅਦਾਲਤ ਵਿਚ ਅਜਿਹੀਆਂ ਖ਼ਾਮੀਆਂ ਬਹੁਤ ਵੱਡੀ ਤ੍ਰਾਸਦੀ ਹੈ।
@Vir_Ramgarhia
@Vir_Ramgarhia Месяц назад
ਭਾਈ ਸਾਹਿਬ ਜੀ, ਚਿੱਠੀ ਲੀਕ ਹੋਈ ਹੈ ਜਾਂ ਚੋਰੀ ਹੋਈ ਹੈ। ਗੱਲ ਇੱਕ ਹੀ ਹੈ।ਤੁਹਾਡੀ ਗੱਲ ਬਿਲਕੁਲ ਠੀਕ ਹੈ ਪੰਜੇ ਸਿੰਘ ਸਹਿਬਾਨ ਦਾਗੀ ਹੋ ਗਏ ਨੇ ਇਸ ਲਈ ਪੰਜ ਸਿੰਘ ਸਾਹਿਬਾਨ ਕੌਮ ਨੂੰ ਚੁਣਨੇ ਚਾਹੀਦੇ ਹਨ। ਸੁਖਬੀਰ ਬਾਦਲ ਦੀ ਚਿੱਠੀ ਦਾ ਨਿਬੇੜਾ ਕਰ ਦੇਣਾ ਚਾਹੀਦਾ ਹੈ।
@gurmeetgill1898
@gurmeetgill1898 Месяц назад
ਹੁਣ ਤਾਂ ਜਥੇਦਾਰ ਸਾਹਿਬ ਜੀ ਦੀ ਪਰਖ਼ ਦੀ ਘੜੀ ਹੈ ਜੀ।ਜੇ ਤਾ ਬਾਦਲ ਪਰਿਵਾਰ ਨੂੰ ਘੱਟੋ ਘੱਟ ਇਕ ਸਾਲ ਵਾਸਤੇ ਸਿਖ ਕੌਮ ਤੋਂ ਤੇ ਸ਼੍ਰੋਮਣੀ ਅਕਾਲੀ ਦੱਲ ਤੋਂ ਬਾਹਰ ਕੀਤਾ ਜਾਵੇ। ਜਿਹੜਾ ਕਿ ਉਹ ਕਿਸੇ ਵੀ ਸਿਆਸੀ ਸਮਾਜਿਕ ਅਤੇ ਧਾਰਮਿਕ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਨਾ ਲਿਆ ਜਾਵੇ।।। ਇਹਨਾਂ ਨੂੰ ਇਸ ਕਰਕੇ ਕੋਈ ਡਰ ਨਹੀਂ ਹੁੰਦਾ ਕਿ ਇਹਨਾਂ ਨੇ ਆਪ ਹੀ ਤਾ ਸਾਰਿਆਂ ਨੂੰ ਨਿਯੁਕਤ ਕੀਤਾ ਹੈ।
@Vir_Ramgarhia
@Vir_Ramgarhia Месяц назад
ਜਿੰਨੇ ਵੀ ਸਾਡੇ ਵਿਦਵਾਨ ਹਨ ਉਹਨਾਂ ਸਭਨਾਂ ਨੂੰ ਭਾਈ ਅਤਿੰਦਰਪਾਲ ਸਿੰਘ ਜੀ ਦੇ ਵਾਂਗ ਸਾਹਮਣੇ ਆ ਕੇ ਕੌਮ ਨੂੰ ਦੁਬਿਧਾ ਵਿੱਚੋਂ ਕੱਢਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਅਪਣੇ ਵੱਡਿਆਂ ਦੇ ਰਾਹ ਤੇ ਚੱਲ ਸਕੇ।
@GurjitSingh-kw6dd
@GurjitSingh-kw6dd Месяц назад
Satnam wahegur ji aap te maher karn 🙏🙏
@mohindersinghparhar3729
@mohindersinghparhar3729 Месяц назад
ਇਹ ਸੀਰੀ ਗੋਲ ਮਾਲ ਹੈ ਪਬਲਿਕ ਨੂੰ ਭੰਬਲ ਭੂਸਾ ਪਾਉਣ ਵਾਸਤੇ ॥ ਇਹ ਚਿੱਠੀ ਦੀ ਕੋਈ ਵਿਸ਼ਵਾਸ ਨਹੀ ਕੀਤਾ ਜਾ ਸਕਦਾ ॥ ਬਹੁਤ ਸਹੀ ਵਿਸਲੇਸਨ ਕੀਤਾ ਹੈ ॥ ਸੰਗਤ ਸਭ ਸਮਝ ਰਹੀ ਹੈ ॥ ਅਸਲੀਅਤ ਇਹ ਲੱਗ ਰਹੀ ਹੈ ਕਿ ਇਹ ਸਾਰੇ ਹੀ (ਸਿਆਸੀ ਅਤੇ ਧਾਰਮਿਕ ) ਵਿਗੜਿਆ / ਫਟਿਆ ਹੋਇਆ ਦੁੱਧ ਹੈ ਜਿਸ ਨੂੰ ਸੁੱਟਣਾ ਹੀ ਬਣਦਾ ਹੈ ॥ ਜਿੰਨਾ ਝੂਠ ਬੋਲਿਆ ਜਾਵੇਗਾ ਇਹ ਮਾਮਲੇ ਨੂੰ ਹੇਰ ਉਲ਼ਝਾਵੇਂਗਾ ਅਤੇ ਇਹਨਾ ਸਭ ਦੇ ਵਿਨਾਸ਼ ਦਾ ਕਾਰਨ ਬਣੇਗਾ ॥
@bikarjitsingh34bikarjitsin10
@bikarjitsingh34bikarjitsin10 Месяц назад
ਬਿਲਕੁਲ ਸਹੀ ਕਿਹਾ
@chananrayat7267
@chananrayat7267 Месяц назад
Thanks to Atinderpal ji for serving the sikhism honestly deliberately. Waheguru ji.
@sukhwantkaur8330
@sukhwantkaur8330 Месяц назад
ਜਿਹੜਾ ਇਸ ਦੁਨੀਆਂ ਤੋਂ ਚਲਾ ਗਿਆ ਹੋਵੇ ਇਲਜਾਮ ਉਸ ਦੇ ਨਾਮ ਤੇ ਥੋਪ ਦਿੱਤੇ ਜਾਂਦੇ ਹਨ।ਇਹੀ ਹਾਲ ਬਾਦਲਾਂ ਦਾ ਆ।ਇਹ ਚੰਗਾ ਤਰੀਕਾ ਹੈ।ਗਿਆਨੀ ਗੁਰਮੁਖ ਸਿੰਘ jo ਕਹਿ ਕੇ ਮੁੱਕਰ ਗਿਆ ਸੀ ਉਸਨੂੰ ਪੁੱਛੋ।
@balkaursinghrama6104
@balkaursinghrama6104 Месяц назад
ਸੁਖਬੀਰ ਬਾਦਲ ਦੀ ਬੰਦ ਲਿਫਾਫੇ ਰੂਪੀ ਲੀਰਾਂ ਦੀ ਖਿੱਦੋ ਨੂੰ ਸਮਾਂ ਰਹਿੰਦਿਆਂ ਖਿੰਡਾਉਣ ਲਈ ਸਿੱਘ ਸਰਦਾਰ ਅਤਿੰਦਰਪਾਲ ਸਿੰਘ ਜੀ ਦਾ ਬਹੁਤ ਧੰਨਵਾਦ ਜੀ ਨਾਲ ਹੀ ਐਂਕਰ ਚਰਨਜੀਤ ਸਿੰਘ ਜੀ ਦਾ ਵੀ I
@user-nz7nq5pb6m
@user-nz7nq5pb6m Месяц назад
ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਭਾਈ ਅਤਿੰਦਰਪਾਲ ਸਿੰਘ ਸਾਹਿਬ ਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@BalbirSingh-du3ew
@BalbirSingh-du3ew Месяц назад
ਪੰਜ ਸਿੰਘ ਸਾਹਿਬਾਨਾਂ ਦੇ ਅੱਗੇ ਪੇਸ਼ ਹੋਕੇ/ਆਕੇ ਚਿੱਠੀ ਦੇਣੀ ਚਾਹੀਦੀ ਸੀ। ਤੁਸੀਂ ਹੁਣ ਇਨਾਂ ਨੂੰ ਬਚਾ ਨਹੀਂ ਸਕਦੇ।
@HarjeetSingh-bc3bm
@HarjeetSingh-bc3bm Месяц назад
ਭਾਈ ਸਾਹਿਬ ਸਚ ਬੋਲਿਆ ਤੁਸੀਂ ਅਜੇ ਵੀ ਚਾਲ ਚੱਲੀ ਜਾ ਰਹੀ ਹੈ ਪਰਮਾਤਮਾ ਸਭ ਕੁਝ ਦੇਖ ਰਹੇ ਹਨ
@MAKHANSINGH-lj8kk
@MAKHANSINGH-lj8kk Месяц назад
Bha ji atinderpal s ji jina tusi sch bolde o jankari dende ho os di jini v shlagha kiti jave thori ha. You are great. I agree to you. God bless you.
@raghbirsinghdhindsa3164
@raghbirsinghdhindsa3164 Месяц назад
ਸਿੱਖ ਕੌਮ ਦਾ ਰੱਬ ਹੀ ਰਾਖਾ ਹੈ।ਸੰਗਤ ਜੀ ਦੱਸੋ ਇਹਨਾਂ ਸ਼ੱਕੀ ਕਿਰਦਾਰ ਵਾਲੇ ਜਥੇਦਾਰਾਂ ਤੋਂ ਸਿੱਖ ਕੌਮ ਨੂੰ ਇਨਸਾਫ ਮਿਲ ਸਕਦਾ ਹੈ ??
@jogindersaini7200
@jogindersaini7200 Месяц назад
ਏਹ ਤਾਂ ਪਹਿਲਾਂ ਹੀ ਪਤਾ ਹੈ ਏਦਾਂ ਹੋਣਾ ਹੈ I
@TalwantSingh-gn5vk
@TalwantSingh-gn5vk Месяц назад
ਜੋ ਸਿਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਸਾਹਿਬ ਨੇ ਊਹ ਊਸ ਸਮੇ ਊਹਨਾ ਜਥੇਦਾਰ ਸਾਹਿਬਾਨ ਵਿੱਚ ਸਾਮਲ ਸਨ ਜਿਸ ਸਮੇ ਰਾਮ ਰਹੀਮ ਨੂ ਮਾਫੀ ਦਿਤੀ ਗਈ ਸੀ। ਹੂਣ ਇਸ ਸੁਣਵਾਈ ਵਿਚ ਕਿਸ ਤਰਾ ਪੈਰਵਾਈ ਕਰ ਸਕਦੇ ਹਨ। ਇਹਨਾ ਦੇ ਹੋਦੇਆਂ ਸਿਖ ਪੰਥ ਨੂ ਇਨਸਾਫ ਮਿਲਣ ਦੀ ਊਮੀਦ ਮਦਮ ਹੈ। ਸਨ
@sukhwinderbling1330
@sukhwinderbling1330 Месяц назад
ਭਾਈ ਅਤਿੰਦਰਪਾਲ ਸਿੰਘ ਜੀ ਨੰਗੇ ਚਿੱਟੇ ਮੌਜੂਦਾ ਲੀਡਰਸ਼ਿਪ ਨੂੰ ਨਾਮ ਲੈ ਲੈ ਕੇ ਨੁਕਤਾਚੀਨੀ ਕਰਦੇ ਹਨ ਜੇਕਰ ਝੂਠੇ ਹੋਣ ਸਾਹਮਣੇ ਆਕੇ ਇਹ ਲੀਡਰਸ਼ਿਪ ਕਲੇਮ ਕਰਦੀ ਕੋਰਟਾਂ ਵਿੱਚ ਵੀ ਜਾਣ ਦਾ ਰੌਲਾ ਪਾਉਂਦੇ ਸੋ ਪੰਥ ਨੂੰ ਇਸ ਸਚੇ ਸੁਚੇ ਲੀਡਰ ਨੂੰ ਅੱਗੇ ਲਾਉਣਾ ਚਾਹੀਦੈ ਇਹਨਾਂ ਨੇ 1984 ਤੋਂ ਹੁਣ ਤਕ ਬੜੀਆਂ ਕਰਬਾਨੀਆਂ ਕੀਤੀਆਂ ਹਨ ਜਿੰਨਾ ਦੀ ਪਰਖ ਕਸਵੱਟੀ ਤੇ ਪੂਰੀ ਉਤਰਦੀ ਹੈ ਜੋ ਨਵੇਂ ਨਵੇਂ ਲੀਡਰ ਬਣੇ ਨੇ ਉਹਨਾਂ ਦੀ ਪਰਖ ਹੋਣੀ ਬਾਕੀ ਹੈ
@jogis9736
@jogis9736 Месяц назад
ਵੀਰ ਜੀ ਪਹਿਲਾਂ ਬਾਦਲਾਂ ਨੇ ਜਥੇਦਾਰਾ ਨੂੰ ਸਦਕੇ ਸੌਦੇ ਸਾਧ ਨੂੰ ਮੁਆਫੀ ਦਿਵਾਈ ਹੁਣ ਚਾਹੇ ਜਥੇਦਾਰ ਰਘਬੀਰ ਸਿੰਘ ਜੀ ਇਹਨਾਂ ਨੂੰ ਮੁਆਫ਼ ਕਰ ਦੇਣ ਪਰ ਖਾਲਸਾ ਪੰਥ ਇਹਨਾਂ ਨੂੰ ਮੁਆਫ਼ ਨਹੀਂ ਕਰੇਗਾ
@SimranSingh-lk2qd
@SimranSingh-lk2qd Месяц назад
ਗਲਤੀ ਦੀ ਮੁਆਫੀ ਹੁੰਦੀ ਹੈ ਗੁਨਾਹ ਦੀ ਨਹੀ। ਗਿਆਨੀ ਗੁਰਬਚਨ ਸਿੰਘ ਨੂੰ ਕੀਤੇ ਗੁਨਾਹਾਂ ਕਾਰਨ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ।
@kuldeepsinghdhiman2759
@kuldeepsinghdhiman2759 Месяц назад
ਅਸਲ ਗੁਨਾਹਗਾਰ ਤਾਂ ਗ਼ਦਾਰ ਬਾਦਲ ਟੱਬਰ ਹੈ ਜਿਹੜਾ ਇਨ੍ਹਾਂ ਸਾਰਿਆਂ ਨੂੰ ਕਠਪੁਤਲੀਆਂ ਵਾਂਗ ਨਚਾ ਰਿਹਾ ਹੈ। ਜਦੋਂ ਤੱਕ ਇਨ੍ਹਾਂ ਦਾ ਫਸਤਾ ਨਹੀਂ ਵੱਢਿਆ ਜਾਂਦਾ ਕੁਝ ਨਹੀਂ ਹੋਣਾ।
@satnamdhillon4624
@satnamdhillon4624 Месяц назад
ਸਿੰਘ ਸਾਹਿਬ ਜੀ ਏਹ ਚੋਰ ਅਕਾਲੀ ਨੋ ਗਦਰੀ ਅਕਾਲੀ ਬਾਬੇ ਨਹੀ
@jagdevsingh7524
@jagdevsingh7524 Месяц назад
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।। ਭਵਿੱਖ ਵਕਤਾ ਹੀ ਨਹੀਂ, ਭਵਿੱਖ ਵੀ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ।
@kashmirsinghcheema_12
@kashmirsinghcheema_12 Месяц назад
ਅਤਿੰਦਰਪਾਲ ਸਿੰਘ ਜੀ ਆਪ ਬਹੁਤ ਸਾਰੇ ਪਿਛੋਕੜ ਤੋਂ ਬਹੁਤ ਹੀ ਚੰਗੀ ਤਰ੍ਹਾਂ ਵਾਕਿਫ਼ ਹੋਣ। ਪੰਥ ਆਪ ਜੀ ਦਾ ਸ਼ਦਾ ਰਿਣੀ ਰਹੇਗਾ।
@amarjeetbains8519
@amarjeetbains8519 Месяц назад
ਜਨਾਬ ਹਜੂਰੇਆਲਾ ਆਪਜੀ ਤਾ ਇਤਨੇ ਗਿਆਨਵਾਨ ਅਤੇ ਸੂਝਵਾਨ ਹੋ ਅਤੇ ਜਾਣਦੇ ਹੋ ਕਿ ਜਦੋ ਤਕ ਸੁਖਬੀਰ ਅਤੇ ਉਸਦੀ ਜੁੰਡਲੀ ਖਾਕੀ ਨਿਕਰ ਪਾਈ ਹੋਈ ਹੈ ਉਹ ਤਾ ਅਕਾਲ ਤਖਤ ਸਾਹਿਬ ਨੂੰ ਖਤਮ ਕਰਨ ਲਈ ਹੀ ਕਮ ਕਰਨਗੇ....
@amretkhmer2217
@amretkhmer2217 Месяц назад
ਜਥੇਦਾਰ ਸਾਹਿਬ ਦੀ ਕਿਰਦਾਰਕੁਸ਼ੀ ਕਰਕੇ ਉਨ੍ਹਾਂ ਨੂੰ ਅਸਿਧੇ ਤੌਰ ਤੇ ਦਸਿਆ ਹੈ ਕਿ ਅਗਰ ਫੈਸਲਾ ਬਾਦਲ ਦੇ ਹੱਕ ਵਿੱਚ ਨਾ ਹੋਇਆ ਤਾਂ ਜਥੇਦਾਰੀ ਗਈ। ਦੂਜਾ ਪੱਖ ਭੰਬਲਭੂਸਾ ਪੈਦਾ ਕੀਤਾ ਤਾਂ ਜ਼ੋ ਸਿੱਖਾਂ ਨੂੰ ਉਲਝਾਇਆ ਜਾ ਸਕੇ। ਅਤੇ ਸਿੱਖਾਂ ਦਾ ਨੁਕਸਾਨ ਕੀਤਾ ਜਾ ਸਕੇ
@gs_munna2252
@gs_munna2252 Месяц назад
ਇਹ ਸਭ ਨਾਟਕ ਕਰ ਰਹੇ ਹਨ। ਅਕਾਲੀ ਦਲ ਬਾਦਲ ਆਪਣਾਂ ਵਿਸਵਾਸ ਗਵਾ ਚੁਕਾ ਹੈ।
@manpreetsaluja3149
@manpreetsaluja3149 Месяц назад
ਆਪ ਜੀ ਨੂੰ ਇੱਕ ਬੇਨਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਜੱਥੇਦਾਰ ਦਾ working protocol ਦੀ ਜਾਣਕਾਰੀ ਜਰੂਰ ਦਿਉ ਜੀ..... ਜਿਵੇਂ ਕੁੱਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੀ ਕਮੇਟੀ ਦੀ ਪੇਸ਼ੀ ਦੀ ਵੀਡੀਓ viral ਹੋਈ ਅਤੇ ਹੁਣ ਏਹ ਚਿੱਠੀ ਦਾ ਮਸਲਾ ਹੈ.... ਕੀ ਕੋਈ constitution ਯਾ ਕੋਇ protocol ਹੈ... ਕੀ ਇੱਕ ਆਮ ਸਿੱਖ ਉਸ constitution ਯਾ protocol ਤੱਕ ਪਹੁੰਚ ਰੱਖਦਾ ਹੈ.... 🙏🏻 🙏🏻 🙏🏻
@harbhajandhaliwal4966
@harbhajandhaliwal4966 Месяц назад
Thinks
@jasbirkaurchahal1021
@jasbirkaurchahal1021 Месяц назад
ਓ ਭਾਈ, ਸ਼੍ਰੋਮਣੀ ਕਮੇਟੀ ਦੇ ਗੁਰੂ ਘਰਾਂ ਦੀ ਗੋਲਕ ਦਾ ਢਿੱਡ ਭਰਨ ਦੀ ਥਾਂ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦੀ ਜਿਮੇਵਾਰੀ ਲੈਣ ਨਾਲ ਗੁਰੂ ਸਾਹਿਬ ਜਿ਼ਆਦਾ ਬਖਸ਼ਿਸ਼ਾਂ ਕਰਨਗੇ ।
@sardarasingh1403
@sardarasingh1403 Месяц назад
ਪਿੰਦਰਪਾਲ ਜੀ ਰੱਬ ਤੁਹਾਡੀ ਲੰਮੀ ਉਮਰ ਕਰੇ
@amritpalsinghsidhu814
@amritpalsinghsidhu814 Месяц назад
ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਹੈ।
@lakhwindersingh9126
@lakhwindersingh9126 Месяц назад
ਇਹ ਪਿੰਦਰਪਾਲ ਨਹੀ ਹਨ ਇਹ ਅਤਿੰਦਰਪਾਲ ਸਿੰਘ ਖਾਲਸਾ ਸਾਬਕਾ ਐਮ ਪੀ ਹਨ ਜੀ
@user-vu9qg8gq8n
@user-vu9qg8gq8n Месяц назад
ਇਹ ਸਭ ਫਰਾਡ ਹੈ ਜੀ ।
@pritpalSingh-pe8cc
@pritpalSingh-pe8cc Месяц назад
ਜਿਨੀਂ ਖਚਰ ਖਚਰੀ, ਉਨਾਂ ਭਾਰ ਜਿਆਦਾ।ਕੋਈ ਗਲ ਨਹੀਂ ਇਨ੍ਹਾਂ ਦਾ ਸੱਤਾ ਚ ਨ ਆਉਂਣਾ ਹੀ ਇਕ ਸਜ਼ਾ ਹੈ।ਔਰ ਪਬਲਿਕ ਆਉਣ ਨਹੀਂ ਦੇਵੇਗੀ ।
@SaranjeetSingh-ql4po
@SaranjeetSingh-ql4po Месяц назад
ਵੇਖ ਲੈਣਾ ਇਹ ਜਥੇਦਾਰ ਅਕਾਲ ਤਖਤ ਸਾਹਿਬ ਜੀ ਕੌਮ ਨੂੰ ਬੇਵਕੂਫ ਬਣਾਵੇਗਾ।ਜਾਨੀਕਿ ਸਿਰ ਸੁਆਹ ਪਾਵੇਗਾ ਹੀ ਪਾਵੇਗਾ
@user-ck2co6mh7v
@user-ck2co6mh7v Месяц назад
, ਇਸ ਲਾਈ ਬਾਦਲ ਸਰਕਾਰ ਜ਼ਿੰਮੇਵਾਰ ਸਨ ਅਤੇ ਉਨ੍ਹਾਂ ਦਾ ਆਪਣਾ ਪਰਵਾਰ
@harmeetkaur5199
@harmeetkaur5199 Месяц назад
ਗਲਤ ਬੰਦੇ ਬਾਹਰ ਤੇ ਚੰਗੇ ਬੰਦੇ ਕੌਮ ਤੋਂ ਛੇਕ ਦੋ ਯਾਂ ਜੇਲ੍ਹਾਂ ਵਿੱਚ ਬੰਦ ਕਰ ਦਿਓ 😢
@tarlochansinghdupalpuri9096
@tarlochansinghdupalpuri9096 Месяц назад
ਚੋਰ-ਸਾਧ ਕੀ ਪਛਾਣ ? ਲਾਮ-ਲੁੱਟੀ ਉਚੱਕੇ ਨੇ ਇੱਕ ਥੈਲੀ ਭੱਜਾ ਦੌੜਿਆ ਵਿੱਚ ਬਜ਼ਾਰ ਯਾਰਾ। ਉਹਦੇ ਮਗਰ ਸ਼ਰਾਫ ਵੀ ਦੌੜ ਪਿਆ ਨਾਲ਼ੇ ਹੋਰ ਵੀ ਲੋਕ ਹਜਾਰ ਯਾਰਾ। ਚੋਰ ਚੋਰ ਜਿਉਂ ਆਖਦੇ ਲੋਕ ਦੌੜਨ ਦੌੜੇ ਚੋਰ ਵੀ 'ਚੋਰ' ਪੁਕਾਰ ਯਾਰਾ। ਅਬਦੀ ਰਲ਼ਿਆ ਚੋਰ ਜਾਂ ਵਿੱਚ ਸਾਧਾਂ ਫੜੀਏ ਚੋਰ ਕੀ ਫੇਰ ਨਿਤਾਰ ਯਾਰਾ ! -ਅਬਦੀ ਕਾਦਰੀ ਕੈਸਰ ਸ਼ਾਹੀ
@karamsingh4417
@karamsingh4417 Месяц назад
ਇਹ ਤਾਂ ਪਹਿਲਾਂ ਹੀ ਪਤਾ ਸੀ ਕਿ ਜਥੇਦਾਰ ਸ੍ ਰਘਬੀਰ ਸਿੰਘ ਦੇ ਬਾਦਲ ਨੇ ਘੰਡ ਵਿਚ ਗੁਠਲੀ ਫਸਾ ਦੇਣੀ ਹੈ। ਬਾਦਲਾ ਨੂੰ ਦੇਸ਼ ਨਿਕਾਲਾ ਦੇ ਦੇਣਾ ਚਾਹੀਦਾ ਹੈ।ਇਹ ਨੰਗੇ ਹੋ ਗਏ।
@shivdevsingh3626
@shivdevsingh3626 Месяц назад
ਜਥੇਦਾਰਾਂ ਨੂੰ ਉਸ ਪਦਵੀ ਉੱਤੇ ਸੁਖਬੀਰ ਨੇ ਹੀ ਬਿਠਾਇਆ ਹੈ | ਜਥੇਦਾਰ ਤਾਂ ਸ਼੍ਰੋਮਣੀ ਕਮੇਟੀ ਦੇ ਨੌਕਰ ਹਨ, ਉਹ ਕਿਵੇਂ ਜੁਅਰਤ ਕਰਨਗੇ ਸੁਖਬੀਰ ਖਿਲਾਫ਼ ਕੋਈ ਫਤਵਾ ਜਾਰੀ ਕਰਨ ਦਾ ?
@kirpaldhami1343
@kirpaldhami1343 Месяц назад
ਭਾਈ ਜੀ ਜਥੇਦਾਰ ਕਦੀ ਵੀ ਸੁਖਬੀਰ ਬਾਦਲ ਨੂ ਸਜਾ ਨਹੀ ਲਾਵੇ ਗਾ ਜਥੇਦਾਰ ਨੁਕਸਾਨ ਵੀ ਨੌਕਰੀ ਚਾਹੀਦੀ ਆ
@rajinderkang4071
@rajinderkang4071 Месяц назад
ਪ੍ਰੋਫੈਸਰ ਦਰਸ਼ਨ ਸਿੰਘ ਦਾ ਸਿਧਾਂਤ ਇਨਾ ਦੇ ਫਿਟ ਨਹੀਂ ਆਇਆ ਤੇ ਦਰਸ਼ਨ ਸਿੰਘ ਨੂੰ ਤਖਤ ਤੋਂ ਛੇਕ ਦਿੱਤਾ ਤੇ ਅਪਣਾ ਰਸਤਾ ਸਾਫ ਕਰ ਲਿਆ ।
@majorsingh8647
@majorsingh8647 Месяц назад
ਪ੍ਰੋਂ ਭਾਈ ਦਰਸ਼ਨ ਸਿੰਘ ਜੀ ਤੇ ਭਾਈ ਰਣਜੀਤ ਸਿੰਘ ਜੀ ਸਾਬਕਾ ਜਦੇਦਾਰ ਇਹਨਾਂ ਨਾਲੋ ਠੀਕ ਸਨ ਜੇ ਅਕਾਲ ਤੱਖਤ ਸਹਿਬ ਜੀ ਦੇ ਜਥੇਦਾਰ ਸਹਿਬ ਹੁਣ ਵੀ ਪ੍ਰਪੱਕ ਫੈਸਲਾ ਨਾ ਲਿਆ ਤੇ ਫੇਰ ਸਰਵੱਤ ਖਾਲਸਾ ਬੈਠਕ ਬੁਲਾ ਕੇ ਸਾਰੀ ਦੁਨੀ ਆ ਸਹਾਮਣੇ ਫੈਸਲਾ ਲੈਣਾ ਚਾਹੀਦਾ ਹੈ
@harwindergill8533
@harwindergill8533 Месяц назад
🙏🙏🙏🙏🙏♥️♥️♥️♥️♥️Waheguru ji ka khalsa Waheguru Ji ki fateh 🙏 ♥️
@user-nz7nq5pb6m
@user-nz7nq5pb6m Месяц назад
ਬਹੁਤ ਬਦੀਆਂ ਉਪਰਾਲਾ ਕੀਤਾ ਹੈ ਆਪਜੀ ਨੇ ਵੀਰ ਚਰਨਜੀਤ ਸਿੰਘ ਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@KhushpalSingh-sx7zw
@KhushpalSingh-sx7zw Месяц назад
I defend and support the comment.
@DalbirSingh-zt7fl
@DalbirSingh-zt7fl Месяц назад
❤❤
@user-nz7nq5pb6m
@user-nz7nq5pb6m Месяц назад
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@bikarjitsingh34bikarjitsin10
@bikarjitsingh34bikarjitsin10 Месяц назад
ਵਾਕਿਆ ਹੀ ਅਤਿੰਦਰਪਾਲ ਸਿੰਘ ਭਵਿੱਖ ਕਰਤਾ ਹੈ ਇਹ ਬਾਦਲ ਵਰਗੇ ਗਦਾਰ ਹਨ ਐਮ ਕੇ ਧਰ ਦੀ ਕਿਤਾਬ ਵਿਚ ਸਾਡੇ ਲੀਡਰ ਅਤਿੰਦਰਪਾਲ ਸਿੰਘ ਹੀ ਬਰੀ ਹੋਏ ਹਨ
@GursewakSidhu-bt5bn
@GursewakSidhu-bt5bn Месяц назад
ਭਾਈ ਸਾਹਬ ਜੀ ਇਹ ਸਭ ਅਕਾਲ ਤਖ਼ਤ ਦੇ ਜਥੇਦਾਰ ਵਿਕਾਊ ਮਾਲ ਹਨ ਇਹ ਸਭ ਖਾਲੀ ਦਲ ਬਾਦਲ ਦੀਆਂ ਕੱਠ ਪੁੱਤਲੀਆ ਹਨ।ਇਹ ਸਭ ਤੋਂ ਵੱਡੇ ਗਦਾਰ ਸਾਬਤ ਹੋ ਰਹੇ ਹਨ।
@peterhundal8108
@peterhundal8108 Месяц назад
ਜਨਾਬ ਜ਼ੇ ਲਿਖਾਈ ਚੈੱਕ ਹੋ ਸੱਕਦੀ ਹੈ ਕਿ ਇਹ ਚਿੱਠੀ ਕਿਸ ਨੇਂ ਲਿੱਖੀ ਹੈ ਤਾਂ ਇਹ ਵੀ ਚੈੱਕ ਹੋ ਸੱਕਦਾ ਹੈ ਕਿ ਇਹ ਚਿੱਠਕਿੰਨੇ ਸਮੇਂ ਤੋਂ ਲਿੱਖੀ ਗਈ ਹੈ
@PritpalSingh-rh4uf
@PritpalSingh-rh4uf Месяц назад
V.true
@user-so6ir7vz1j
@user-so6ir7vz1j Месяц назад
ਇਸਦਾ ਮਤਲਬ ਜਥੇਦਾਰ ਵੀ ਕੌਮ ਨਾਲ ਬੇਈਮਾਨੀ ਕਰ ਰਹੇ ਹਨ
@satindersingh196
@satindersingh196 Месяц назад
ਇਨਾ ਦੀਆਂ ਲਗਾਮਾਂ ਆਰਐਸਐਸ ਹੱਥ ਨੇ।
@ksdhaliwal3670
@ksdhaliwal3670 Месяц назад
ਇਹ ਮੌਜੂਦਾ ਸਿੰਘ ਸਾਹਿਬ ਮਹਿਤਾ ਚੌਂਕ ਵਾਲੇ ਟਕਸਾਲੀ ਬਾਬਾ ਜੀ ਦੇ ਖਾਸ ਹਨ।ਜੋ ਬਾਦਲ ਪ੍ਰਵਾਰ ਦੇ ਖ਼ਾਸ ਹਨ।ਕੁਝ ਨਹੀਂ ਹੋਣਾ। ਅਕਾਲੀ ਦਲ ਇਕ ਪਰਿਵਾਰ ਦੀ ਪਾਰਟੀ ਬਨ ਕੇ ਰਹਿ ਗਈ ਹੈ
@gurpaltakkar1008
@gurpaltakkar1008 Месяц назад
good vies hai
@parbodhsidhu7200
@parbodhsidhu7200 Месяц назад
Atinderpal Singh ji tusi such gal karda ho
@satyapalkohli7712
@satyapalkohli7712 Месяц назад
ਸਤਿਕਾਰਯੋਗ ਵੀਰ ਜੀ। ਤੁਸੀ ਚਿੱਠੀ ਬਾਰੇ ਗੱਲ ਕਰ ਰਹੇ ਹੋ ਪਰ ਸੰਖੇਪ ਵਿਚ ਇਹ ਵੀ ਦੱਸ ਦਿਓ ਕਿ ਇਸ ਵਿਚ ਲਿਖਿਆ ਕੀ ਹੈ ਜੀ। ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਕ਼ਈ ਗਲਾ ਪਤਾ ਹੀ ਨਹੀਂ ਚੱਲਦੀਆਂ।
@PanthKhalsa-iv5gm
@PanthKhalsa-iv5gm Месяц назад
ru-vid.com/video/%D0%B2%D0%B8%D0%B4%D0%B5%D0%BE-r6376xmyOrE.htmlsi=fhVURZud2HctT6GY
@user-nz7nq5pb6m
@user-nz7nq5pb6m Месяц назад
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਕੀ ਬਾਣੀ ਨੂੰ ਵਾਹਿਗੁਰੂ ਜੀ
@user-tm2ul1hc6u
@user-tm2ul1hc6u Месяц назад
ਜਥੇਦਾਰ ਕਮੀਣੇ ਨੇ
@user-bq7gd9rm4q
@user-bq7gd9rm4q Месяц назад
ਸਿੱਖ ਕੌਮ ਬਾਦਲ ਤੋਂ ਪ੍ਰਧਾਨ ਹਟਾਓ ਪੰਜਾਬ ਬਚਾਓ ਤੇ ਮੰਨੇਂ ਗੀ
@harnoorpoonia
@harnoorpoonia Месяц назад
ਪ੍ਰੋਫ਼ੈਸਰ ਸਾਹਿਬ ਦੋ ਵਾਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਰਹੇ ਹਨ ਜੀ।
@user-kf4tr5nr1b
@user-kf4tr5nr1b Месяц назад
ਅਜੇ ਤੀਕ ਸਿੰਘ ਸਹਿਬ ਦਾ ਕੋਈ ਫੈਸਲਾ ਨਹੀਂ ਆਇਆ ਊਨ੍ਹਾਂ ਨੂੰ ਪਹਿਲਾਂ ਹੀ ਲੋਕ ਸਰਟੀਫਿਕੇਟ ਦੇਈ ਜਾਦੇ ਹੈ ਜੇਕਰ ਫੈਸਲਾ ਆਪਣੇ ਹੁਕਮ। ਮੁਤਾਬਕ ਆਵੇਗਾ ਤਾਂ ਠੀਕ ਹੈ ਨਹੀਂ ਤਾਂ। ਗਲਤ ਹੈ ਫ਼ਿਰ ਤਾ। ਅਕਾਲ ਤਖ਼ਤ ਸਾਹਿਬ ਜੀ ਦੇ ਜਥੇ ਦਾਰ ਆਪਾ ਹੀ ਹੋਏ ਇਸ ਕਰਕੇ ਵੀਰੋਂ ਮਰ ਜਾਂਦਾ ਵਿੱਚ ਹੀ ਰਹੋ
@jaswantsinghsingh6163
@jaswantsinghsingh6163 Месяц назад
ਰਘਬੀਰ ਸਿੰਘ ਤੇ ਐਫ਼ ਆਈ ਆਰ ਦਰਜ ਕਰਕੇ ਇਨਕੂਆਰੀ ਕਰਾਈ ਜਾਵੇ ਸਮੇਤ ਬਾਦਲ
@hghum508
@hghum508 Месяц назад
ਸੱਭ ਗ਼ੱਦਾਰ ਹਨ
@user-nz7nq5pb6m
@user-nz7nq5pb6m Месяц назад
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@kanwaljitsingh3248
@kanwaljitsingh3248 Месяц назад
Lifafe ne Panth noo dukhi kita hai. Lifafe dee khoj karan wala narkaan vich javega.
@shivdevsingh3626
@shivdevsingh3626 Месяц назад
ਉਹ ਤਾਂ ਚਲਾ ਗਿਐ ਨਰਕਾਂ ਵਿੱਚ |
Далее